Bible 2 India Mobile
[VER] : [PUNJABI]     [PL]  [PB] 
 <<  Isaiah 46 >> 

1ਬੇਲ ਦੇਵਤਾ ਝੁਕ ਜਾਂਦਾ, ਨਬੋ ਦੇਵਤਾ ਕੁੱਬਾ ਹੋ ਜਾਂਦਾ ਹੈ, ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ, ਜਿਹੜੀਆਂ ਮੂਰਤਾਂ ਤੁਸੀਂ ਚੁੱਕੀ ਫਿਰਦੇ ਹੋ, ਉਹ ਭਾਰ ਹਨ ਅਤੇ ਥੱਕੇ ਹੋਏ ਪਸ਼ੂਆਂ ਲਈ ਬੋਝ ਹਨ ।

2ਉਹ ਇਕੱਠੇ ਝੁੱਕ ਜਾਂਦੇ, ਉਹ ਕੁੱਬੇ ਹੋ ਜਾਂਦੇ, ਉਹ ਬੋਝ ਨੂੰ ਛੁਡਾ ਨਾ ਸਕੇ, ਸਗੋਂ ਆਪ ਹੀ ਗੁਲਾਮੀ ਵਿੱਚ ਚਲੇ ਗਏ ।

3ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ, ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਚੇ ਹੋਇਓ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਦਾ ਰਿਹਾ,

4ਤੁਹਾਡੇ ਬੁਢਾਪੇ ਤੱਕ ਅਤੇ ਧੌਲਿਆਂ ਤੱਕ ਉਹ ਹੀ ਹਾਂ, ਮੈਂ ਤੈਨੂੰ ਬਣਾਇਆ ਹੈ, ਮੈਂ ਹੀ ਤੈਨੂੰ ਚੁੱਕਾਂਗਾ, ਮੈਂ ਉਠਾਵਾਂਗਾ ਅਤੇ ਮੈਂ ਛੁਡਾਵਾਂਗਾ ।

5ਤੁਸੀਂ ਮੈਨੂੰ ਕਿਸ ਦੇ ਵਰਗਾ ਬਣਾਓਗੇ, ਕਿਸ ਦੇ ਤੁੱਲ ਮੈਨੂੰ ਠਹਿਰਾਓਗੇ, ਅਤੇ ਕਿਸ ਦੇ ਨਾਲ ਮੇਰੀ ਮਿਸਾਲ ਦਿਓਗੇ, ਤਾਂ ਜੋ ਅਸੀਂ ਇੱਕੋ ਵਰਗੇ ਹੋਈਏ ?

6ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ, ਉਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਦੇਵਤਾ ਬਣਾਉਂਦਾ ਹੈ, ਫੇਰ ਉਹ ਉਸ ਅੱਗੇ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ !

7ਉਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਉਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ, ਉਹ ਉੱਥੇ ਹੀ ਖੜ੍ਹਾ ਰਹਿੰਦਾ ਹੈ ਅਤੇ ਆਪਣੇ ਥਾਂ ਤੋਂ ਨਹੀਂ ਹਿੱਲਦਾ । ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਹੀ ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਿਪਤਾਂ ਤੋਂ ਬਚਾਉਂਦਾ ਹੈ ।

8ਹੇ ਅਪਰਾਧੀਓ, ਇਹ ਗੱਲ ਨੂੰ ਯਾਦ ਰੱਖੋ ਅਤੇ ਧਿਆਨ ਦਿਓ, ਫੇਰ ਦਿਲ ਤੇ ਲਾਓ !

9ਪੁਰਾਣੇ ਸਮੇਂ ਦੀਆਂ ਗੱਲਾਂ ਨੂੰ ਯਾਦ ਰੱਖੋ ਜੋ ਆਦ ਤੋਂ ਹਨ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ, ਮੈਂ ਹੀ ਪਰਮੇਸ਼ੁਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ।

10ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ ।

11ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ ਅਰਥਾਤ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਇੱਕ ਮਨੁੱਖ ਨੂੰ ਦੂਰ ਦੇਸ ਤੋਂ ਸੱਦਦਾ ਹਾਂ । ਹਾਂ, ਮੈਂ ਬੋਲਿਆ ਹੈ, ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ ।

12ਹੇ ਹਠੀਲੇ ਦਿਲ ਵਾਲਿਓ, ਮੇਰੀ ਸੁਣੋ ! ਤੁਸੀਂ ਜੋ ਧਰਮ ਤੋਂ ਦੂਰ ਹੋ, -

13ਮੈਂ ਆਪਣੇ ਧਰਮ ਨੂੰ ਨੇੜੇ ਲਿਆਉਂਦਾ ਹਾਂ, ਉਹ ਦੂਰ ਨਹੀਂ ਰਹੇਗਾ, ਮੇਰਾ ਬਚਾਓ ਢਿੱਲ ਨਹੀਂ ਲਾਵੇਗਾ, ਮੈਂ ਸੀਯੋਨ ਵਿੱਚ ਬਚਾਓ, ਅਤੇ ਇਸਰਾਏਲ ਲਈ ਆਪਣਾ ਤੇਜ ਬਖ਼ਸ਼ਾਂਗਾ ।


  Share Facebook  |  Share Twitter

 <<  Isaiah 46 >> 


Bible2india.com
© 2010-2025
Help
Dual Panel

Laporan Masalah/Saran