1ਉਸ ਦਿਨ ਸੱਤ ਔਰਤਾਂ ਇੱਕ ਆਦਮੀ ਨੂੰ ਇਹ ਆਖ ਕੇ ਫੜਨਗੀਆਂ, ਅਸੀਂ ਆਪਣੀ ਰੋਟੀ ਖਾਵਾਂਗੀਆਂ ਤੇ ਆਪਣੇ ਕੱਪੜੇ ਪਾਵਾਂਗੀਆਂ । ਅਸੀਂ ਕੇਵਲ ਤੇਰੇ ਨਾਮ ਤੋਂ ਸਦਾਈਏ । ਸਾਡੀ ਸ਼ਰਮਿੰਦਗੀ ਦੂਰ ਕਰ ।
2ਉਸ ਦਿਨ ਯਹੋਵਾਹ ਦੀ ਸ਼ਾਖ ਸੋਹਣੀ ਅਤੇ ਪਰਤਾਪਵਾਨ ਹੋਵੇਗੀ ਅਤੇ ਉਸ ਦੇਸ ਦਾ ਫਲ ਇਸਰਾਏਲ ਦੇ ਬਚੇ ਹੋਇਆਂ ਲਈ ਸ਼ਾਨਦਾਰ ਅਤੇ ਸੁੰਦਰ ਹੋਵੇਗਾ
3ਅਤੇ ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ ਅਰਥਾਤ ਉਹ ਸਾਰੇ ਜਿਹੜੇ ਯਰੂਸ਼ਲਮ ਦੇ ਜੀਉਂਦਿਆਂ ਵਿੱਚ ਲਿਖੇ ਗਏ ।
4ਇਹ ਤਦ ਹੋਵੇਗਾ ਜਦ ਪ੍ਰਭੂ ਨਿਆਂ ਦੇ ਆਤਮਾ ਅਤੇ ਭਸਮ ਕਰਨ ਵਾਲੇ ਆਤਮਾ ਨਾਲ ਸੀਯੋਨ ਦੀਆਂ ਧੀਆਂ ਦਾ ਮੈਲ ਧੋ ਸੁੱਟੇਗਾ ਅਤੇ ਯਰੂਸ਼ਲਮ ਦਾ ਲਹੂ ਉਹ ਦੇ ਵਿੱਚੋਂ ਸਾਫ਼ ਕਰ ਚੁੱਕਿਆ ਹੋਵੇਗਾ ।
5ਤਾਂ ਯਹੋਵਾਹ ਸੀਯੋਨ ਪਰਬਤ ਦੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਧੂੰਏਂ ਦਾ ਬੱਦਲ ਅਤੇ ਰਾਤ ਨੂੰ ਬਲਦੀ ਅੱਗ ਦਾ ਪ੍ਰਕਾਸ਼ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਵਾਂਗੂੰ ਹੋਵੇਗੀ ।
6ਉਹ ਦਿਨ ਨੂੰ ਗਰਮੀ ਤੋਂ ਛਾਂ ਲਈ ਅਤੇ ਹਨੇਰੀ ਅਤੇ ਝੜੀ ਤੋਂ ਪਨਾਹ ਅਤੇ ਓਟ ਲਈ ਇੱਕ ਮੰਡਪ ਹੋਵੇਗਾ ।