Bible 2 India Mobile
[VER] : [PUNJABI]     [PL]  [PB] 
 <<  Ezekiel 19 >> 

1ਹੁਣ ਤੂੰ ਇਸਰਾਏਲ ਦੇ ਪ੍ਰਧਾਨਾਂ ਦੇ ਵਿਰੁੱਧ ਵਿਰਲਾਪ ਕਰ

2ਅਤੇ ਆਖ, ਤੇਰੇ ਮਾਤਾ ਕੌਣ ਸੀ ? ਇੱਕ ਸ਼ੇਰਨੀ ਜੋ ਸ਼ੇਰਾਂ ਵਿਚਾਲੇ ਲੇਟੀ ਸੀ ਅਤੇ ਜੁਆਨ ਸ਼ੇਰਾਂ ਦੇ ਵਿਚਕਾਰ ਉਹ ਨੇ ਆਪਣੇ ਪੁੱਤਰਾਂ ਨੂੰ ਪਾਲਿਆ ।

3ਉਹ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਪਾਲਿਆ, ਤਾਂ ਉਹ ਜੁਆਨ ਸ਼ੇਰ ਬਣਿਆ, ਅਤੇ ਸ਼ਿਕਾਰ ਫੜਨਾ ਸਿੱਖਿਆ, ਅਤੇ ਮਨੁੱਖਾਂ ਨੂੰ ਖਾਣ ਲੱਗਾ ।

4ਕੌਮਾਂ ਨੇ ਉਹ ਦੇ ਬਾਰੇ ਸੁਣਿਆ, ਤਾਂ ਉਹ ਉਹਨਾਂ ਦੇ ਟੋਏ ਵਿੱਚ ਫੜਿਆ ਗਿਆ, ਅਤੇ ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੇਸ ਨੂੰ ਲੈ ਆਏ ।

5ਜਦੋਂ ਸ਼ੇਰਨੀ ਨੇ ਵੇਖਿਆ, ਕਿਉਂਕਿ ਉਹ ਨੇ ਉਸ ਦੀ ਉਡੀਕ ਕੀਤੀ ਸੀ, ਅਤੇ ਉਹ ਦੀ ਆਸ ਟੁੱਟ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ ।

6ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ, ਅਤੇ ਜੁਆਨ ਸ਼ੇਰ ਬਣ ਕੇ ਸ਼ਿਕਾਰ ਫੜਨਾ ਸਿੱਖਿਆ, ਅਤੇ ਆਦਮੀਆਂ ਨੂੰ ਖਾਣ ਲੱਗਾ ।

7ਉਸ ਨੇ ਉਹਨਾਂ ਦੀਆਂ ਵਿਧਵਾਵਾਂ ਨਾਲ ਵਿਭਚਾਰ ਕੀਤਾ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਨਾਸ਼ ਕਰ ਦਿੱਤਾ । ਉਸ ਦੀ ਗਰਜ ਦੀ ਅਵਾਜ਼ ਨਾਲ ਦੇਸ ਬਹੁਤ ਡਰ ਗਿਆ, ਅਤੇ ਜੋ ਕੁੱਝ ਦੇਸ ਵਿੱਚ ਸੀ ਉਹ ਵੀ ਡਰ ਗਿਆ ।

8ਤਦ ਆਲੇ ਦੁਆਲੇ ਦੇ ਸੂਬਿਆਂ ਵਿੱਚੋਂ ਕੌਮਾਂ ਨੇ ਉਹ ਦੇ ਵਿਰੁੱਧ ਤਿਆਰੀ ਕੀਤੀ, ਅਤੇ ਉਹਨਾਂ ਨੇ ਉਸ ਉੱਤੇ ਆਪਣਾ ਜਾਲ਼ ਪਾਇਆ, ਉਹ ਉਹਨਾਂ ਦੇ ਟੋਏ ਵਿੱਚ ਫੜਿਆ ਗਿਆ ।

9ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ, ਅਤੇ ਬਾਬਲ ਦੇ ਰਾਜੇ ਕੋਲ ਲੈ ਆਏ, ਉਹਨਾਂ ਉਸ ਨੂੰ ਕਿਲੇ ਵਿੱਚ ਬੰਦ ਕਰ ਦਿੱਤਾ, ਤਾਂ ਜੋ ਉਹ ਦੀ ਅਵਾਜ਼ ਇਸਰਾਏਲ ਦੇ ਪਹਾੜਾਂ ਉੱਤੇ ਫੇਰ ਨਾ ਸੁਣੀ ਜਾਵੇ ।

10ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਵੰਤ ਸੀ ਅਤੇ ਬਹੁਤੇ ਪਾਣੀਆਂ ਦੇ ਕਾਰਨ ਟਹਿਣੀਆਂ ਨਾਲ ਭਰ ਗਈ,

11ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ, ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ, ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ, ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ ।

12ਪਰ ਉਹ ਕਹਿਰ ਨਾਲ ਉਖਾੜ ਕੇ ਧਰਤੀ ਉੱਤੇ ਡੇਗੀ ਗਈ, ਅਤੇ ਪੁਰੇ ਦੀ ਹਵਾ ਨੇ ਉਹ ਦੇ ਫਲ ਨੂੰ ਸੁਕਾ ਦਿੱਤਾ, ਉਸ ਦੀਆਂ ਪੱਕੀਆਂ ਟਹਿਣੀਆਂ ਭੰਨ ਦਿੱਤੀਆਂ ਗਈਆਂ, ਅਤੇ ਸੁੱਕ ਗਈਆਂ, ਅਤੇ ਅੱਗ ਵਿੱਚ ਬਲ ਗਈਆਂ ।

13ਹੁਣ ਉਹ ਉਜਾੜ ਵਿੱਚ, ਸੁੱਕੀ ਤੇ ਤਿਹਾਈ ਧਰਤੀ ਵਿੱਚ ਲਾਈ ਗਈ ।

14ਅੱਗ ਉਹ ਦੀ ਟੁੰਡ ਵਿੱਚੋਂ ਨਿੱਕਲੀ, ਅਤੇ ਉਹ ਦੀਆਂ ਟਹਿਣੀਆਂ ਤੇ ਉਹ ਦੇ ਫਲ ਨੂੰ ਭਸਮ ਕੀਤਾ, ਉਹ ਦੀ ਕੋਈ ਅਜਿਹੀ ਪੱਕੀ ਟਹਿਣੀ ਨਾ ਰਹੀ, ਜਿਹੜੀ ਹਕੂਮਤ ਵਾਲਾ ਆੱਸਾ ਬਣੇ । ਇਹ ਵੈਣ ਹੈ ਅਤੇ ਵੈਣ ਬਣਿਆ ਰਹੇਗਾ ।


  Share Facebook  |  Share Twitter

 <<  Ezekiel 19 >> 


Bible2india.com
© 2010-2025
Help
Dual Panel

Laporan Masalah/Saran