1ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਹੀ ਸ਼ਾਨਦਾਰ ਹੈ, ਜਿਸ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ ।
2ਤੂੰ ਆਪਣਿਆ ਵਿਰੋਧੀਆਂ ਦੇ ਕਾਰਨ ਨਿਆਣਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹ ਤੋਂ ਬਲ ਨੂੰ ਪੱਕਾ ਕੀਤਾ, ਤਾਂ ਜੋ ਵੈਰੀ ਅਤੇ ਬਦਲਾ ਲੈਣ ਵਾਲੇ ਨੂੰ ਚੁੱਪ ਕਰਾ ਦੇਵੇ
3ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੂੰ ਕਾਇਮ ਕੀਤੇ ਹਨ,
4ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ ?
5ਕਿ ਤੂੰ ਉਸ ਨੂੰ ਪਰਮੇਸ਼ੁਰ ਨਾਲੋ ਥੋੜਾ ਜਿਹਾ ਘੱਟ ਕੀਤਾ ਹੈ,ਅਤੇ ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ !
6ਤੂੰ ਆਪਣੀ ਦਸਤਕਾਰੀ ਉੱਤੇ ਉਹ ਨੂੰ ਹਕੂਮਤ ਦਿੱਤੀ, ਤੂੰ ਸਭ ਕੁੱਝ ਉਹ ਦੇ ਪੈਰਾਂ ਹੇਠ ਕਰ ਦਿੱਤਾ ਹੈ,
7ਸਾਰੇ ਇੱਜੜ ਅਤੇ ਵੱਗ, ਸਗੋਂ ਮੈਦਾਨ ਦੇ ਸਾਰੇ ਜਾਨਵਰ,
8ਅਕਾਸ਼ ਦੇ ਪੰਛੀ ਅਤੇ ਸੁਮੰਦਰ ਦੀਆਂ ਮੱਛੀਆਂ, ਅਤੇ ਸਭ ਕੁੱਝ ਜੋ ਸੁਮੰਦਰ ਦੇ ਵਿੱਚ ਫਿਰਦਾ ਹੈ ।
9ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਹੀ ਸ਼ਾਨਦਾਰ ਹੈ !