1ਹਲਲੂਯਾਹ ! ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ, ਉਹ ਦੀ ਸ਼ਕਤੀ ਦੇ ਅੰਬਰ ਵਿੱਚ ਉਹ ਦੀ ਉਸਤਤ ਕਰੋ !
2ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ ਉਹ ਦੀ ਉਸਤਤ ਕਰੋ, ਉਹ ਦੀ ਅਤਯੰਤ ਮਹਾਨਤਾ ਦੇ ਜੋਗ ਉਹ ਦੀ ਉਸਤਤ ਕਰੋ !
3ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ, ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ,
4ਤਬਲੇ ਤੇ ਨਿਰਤਕਾਰੀ ਨਾਲ ਉਹ ਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਹ ਦੀ ਉਸਤਤ ਕਰੋ !
5ਸਪੱਸ਼ਟ ਸੁਰ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ, ਛਣਕਣ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ !
6ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ ! ਹਲਲੂਯਾਹ ! ।