Bible 2 India Mobile
[VER] : [PUNJABI]     [PL]  [PB] 
 <<  Genesis 15 >> 

1ਇਨ੍ਹਾਂ ਗੱਲਾਂ ਤੋਂ ਬਾਅਦ ਯਹੋਵਾਹ ਦਾ ਇਹ ਬਚਨ ਦਰਸ਼ਨ ਵਿੱਚ ਅਬਰਾਮ ਕੋਲ ਆਇਆ: ਨਾ ਡਰ ਅਬਰਾਮ, ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ ।

2ਅਬਰਾਮ ਨੇ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਮੈਨੂੰ ਕੀ ਦੇਵੇਂਗਾ ? ਕਿਉਂ ਜੋ ਮੈਂ ਬੇਔਲਾਦ ਜਾਂਦਾ ਹਾਂ ਅਤੇ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ ।

3ਅਬਰਾਮ ਨੇ ਆਖਿਆ ਵੇਖ ਤੂੰ ਮੈਨੂੰ ਕੋਈ ਅੰਸ ਨਹੀਂ ਦਿੱਤੀ ਅਤੇ ਵੇਖ ਮੇਰੇ ਘਰਾਣੇ ਵਿੱਚ ਜੰਮਿਆ ਮੇਰਾ ਵਾਰਿਸ ਹੋਵੇਗਾ ।

4ਤਦ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ, ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਵਿੱਚੋਂ ਹੋਵੇਗਾ ਉਹ ਤੇਰਾ ਵਾਰਿਸ ਹੋਵੇਗਾ ।

5ਯਹੋਵਾਹ ਪਰਮੇਸ਼ੁਰ ਉਸ ਨੂੰ ਬਾਹਰ ਲੈ ਗਿਆ ਅਤੇ ਆਖਿਆ, ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਕੀ ਤੂੰ ਉਹਨਾਂ ਨੂੰ ਗਿਣ ਸਕਦਾ ਹੈ ? ਫੇਰ ਉਸ ਨੇ ਉਹ ਨੂੰ ਆਖਿਆ, ਤੇਰੀ ਅੰਸ ਐਨੀ ਹੀ ਹੋਵੇਗੀ ।

6ਉਸ ਨੇ ਯਹੋਵਾਹ ਉੱਤੇ ਵਿਸ਼ਵਾਸ ਕੀਤਾ, ਅਤੇ ਯਹੋਵਾਹ ਨੇ ਉਹ ਦੇ ਲਈ ਇਸ ਗੱਲ ਨੂੰ ਧਾਰਮਿਕਤਾ ਗਿਣਿਆ ।

7ਤਦ ਉਸ ਨੇ ਉਹ ਨੂੰ ਆਖਿਆ, ਮੈਂ ਉਹੀ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਨਗਰ ਵਿੱਚੋਂ ਬਾਹਰ ਕੱਢ ਲੈ ਆਇਆ ਹਾਂ, ਤਾਂ ਜੋ ਮੈਂ ਤੈਨੂੰ ਇਹ ਦੇਸ਼ ਤੇਰੀ ਵਿਰਾਸਤ ਹੋਣ ਲਈ ਦੇ ਦਿਆਂ ।

8ਉਸ ਨੇ ਆਖਿਆ, ਹੇ ਪ੍ਰਭੂ ਯਹੋਵਾਹ ਮੈਂ ਕਿਸ ਤਰ੍ਹਾਂ ਜਾਣਾ ਕਿ ਮੈਂ ਉਸ ਨੂੰ ਵਿਰਾਸਤ ਦੇ ਤੌਰ ਤੇ ਲਵਾਂਗਾ ?

9ਯਹੋਵਾਹ ਨੇ ਉਸ ਨੂੰ ਆਖਿਆ, ਮੇਰੇ ਲਈ ਇੱਕ ਤਿੰਨ ਸਾਲ ਦੀ ਵੱਛੀ, ਇੱਕ ਤਿੰਨ ਸਾਲ ਦੀ ਬੱਕਰੀ ਅਤੇ ਇੱਕ ਤਿੰਨ ਸਾਲ ਦਾ ਲੇਲਾ, ਇੱਕ ਘੁੱਗੀ ਅਤੇ ਇੱਕ ਕਬੂਤਰ ਦਾ ਬੱਚਾ ਲੈ ।

10ਉਹ ਯਹੋਵਾਹ ਦੇ ਲਈ ਇਹ ਸਭ ਕੁਝ ਲੈ ਆਇਆ ਅਤੇ ਉਨ੍ਹਾਂ ਦੇ ਦੋ-ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ, ਪਰ ਪੰਛੀਆਂ ਦੇ ਟੋਟੇ ਨਾ ਕੀਤੇ ।

11ਜਦ ਸ਼ਿਕਾਰੀ ਪੰਛੀ ਉਨ੍ਹਾਂ ਲੋਥਾਂ ਉੱਤੇ ਉਤਰੇ, ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ ।

12ਜਦ ਸੂਰਜ ਡੁੱਬਣ ਲੱਗਾ, ਤਦ ਅਬਰਾਮ ਨੂੰ ਗੂੜ੍ਹੀ ਨੀਂਦ ਆ ਪਈ ਅਤੇ ਵੇਖੋ, ਇੱਕ ਵੱਡਾ ਡਰਾਉਣਾ ਹਨ੍ਹੇਰਾ ਉਹ ਦੇ ਉੱਤੇ ਛਾ ਗਿਆ ।

13ਉਸ ਨੇ ਅਬਰਾਮ ਨੂੰ ਆਖਿਆ, ਤੂੰ ਸੱਚ ਜਾਣ, ਕਿ ਤੇਰਾ ਵੰਸ਼ ਇੱਕ ਪਰਾਏ ਦੇਸ਼ ਵਿੱਚ ਪਰਦੇਸੀ ਹੋਣਗੇ ਅਤੇ ਉਨ੍ਹਾਂ ਦੀ ਗ਼ੁਲਾਮੀ ਕਰਨਗੇ ਅਤੇ ਓਹ ਉਨ੍ਹਾਂ ਨੂੰ ਚਾਰ ਸੌ ਸਾਲ ਤੱਕ ਦੁੱਖ ਦੇਣਗੇ ।

14ਪਰ ਉਸ ਕੌਮ ਦਾ ਵੀ ਜਿਸ ਦੀ ਉਹ ਗ਼ੁਲਾਮੀ ਕਰਨਗੇ, ਮੈਂ ਨਿਆਂ ਕਰਾਂਗਾ ਅਤੇ ਇਸ ਤੋਂ ਬਾਅਦ ਓਹ ਵੱਡੇ ਮਾਲ-ਧਨ ਨਾਲ ਉੱਥੋਂ ਨਿੱਕਲ ਆਉਣਗੇ ।

15ਪਰ ਤੂੰ ਆਪਣੇ ਪਿਉ-ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ ।

16ਤੂੰ ਚੰਗੀ ਬਜ਼ੁਰਗੀ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਵਾਪਿਸ ਮੁੜ ਆਉਣਗੇ ਕਿਉਂਕਿ ਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ ।

17ਅਜਿਹਾ ਹੋਇਆ ਕਿ ਜਦ ਸੂਰਜ ਡੁੱਬ ਗਿਆ ਅਤੇ ਹਨੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਤੇ ਬਲਦੀ ਮਸਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ ।

18ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆ, ਤੇਰੀ ਅੰਸ ਨੂੰ ਮੈਂ ਇਹ ਦੇਸ਼ ਦੇ ਦਿੱਤਾ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੱਕ

19ਅਰਥਾਤ ਕੇਨੀ, ਕਨਿੱਜ਼ੀ ਅਤੇ ਕਦਮੋਨੀ,

20ਹਿੱਤੀ, ਪਰਿੱਜ਼ੀ ਅਤੇ ਰਫਾਈਮ,

21ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਇਹ ਵੀ ਦੇ ਦਿੱਤੇ ਹਨ ।


  Share Facebook  |  Share Twitter

 <<  Genesis 15 >> 


Bible2india.com
© 2010-2025
Help
Dual Panel

Laporan Masalah/Saran