1ਯਹੋਵਾਹ ਨੇ ਮੂਸਾ ਨੂੰ ਆਖਿਆ,
2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜੋ ਤੁਹਾਡੇ ਵੱਸਣ ਲਈ ਮੈਂ ਤੁਹਾਨੂੰ ਦਿੰਦਾ ਹਾਂ ।
3ਅਤੇ ਜਦ ਤੁਸੀਂ ਯਹੋਵਾਹ ਲਈ ਅੱਗ ਦੀ ਭੇਟ ਭਾਵੇਂ ਹੋਮ ਦੀ ਭਾਵੇਂ ਬਲੀ ਦੀ ਚੜ੍ਹਾਓ ਤਾਂ ਜੋ ਤੁਸੀਂ ਸੁੱਖਣਾ ਪੂਰੀ ਕਰੋ ਜਾਂ ਖੁਸ਼ੀ ਦੀ ਭੇਟ ਵਾਂਗੂੰ ਜਾਂ ਤੁਹਾਡੇ ਠਹਿਰਾਏ ਹੋਏ ਪਰਬਾਂ ਵਿੱਚ ਦੀ ਭੇਟ ਵਾਂਗੂੰ ਤਾਂ ਜੋ ਯਹੋਵਾਹ ਲਈ ਸੁਗੰਧਤਾ ਚੋਣੇ ਤੋਂ ਜਾਂ ਇੱਜੜ ਤੋਂ ਹੋਵੇ ।
4ਤਾਂ ਚੜ੍ਹਾਉਣ ਵਾਲਾ ਯਹੋਵਾਹ ਲਈ ਮੈਦੇ ਦੀ ਭੇਟ ਲਈ ਏਫਾਹ ਦਾ ਦਸਵਾਂ ਹਿੱਸਾ ਮੈਦੇ ਦਾ ਹੀਨ ਦਾ ਚੌਥਾ ਹਿੱਸਾ ਤੇਲ ਮਿਲਿਆ ਹੋਇਆ ਚੜ੍ਹਾਵੇ ।
5ਅਤੇ ਪੀਣ ਦੀ ਭੇਟ ਲਈ ਹੀਨ ਦੀ ਚੋਥਾਈ ਮਧ ਹਰ ਭੇਡ ਦੇ ਬੱਚੇ ਪਿੱਛੇ ਤੂੰ ਉਸ ਹੋਮ ਦੀ ਭੇਟ ਨਾਲ ਜਾਂ ਬਲੀ ਨਾਲ ਤਿਆਰ ਕਰ ।
6ਭੇਡੂ ਦੇ ਨਾਲ ਮੈਦੇ ਦੀ ਭੇਟ ਦੋ ਦਸਵੇਂ ਹਿੱਸੇ ਮੈਦੇ ਦੇ ਹੀਨ ਦੀ ਤਿਹਾਈ ਤੇਲ ਮਿਲਿਆ ਹੋਇਆ ਤਿਆਰ ਕਰ ।
7ਅਤੇ ਪੀਣ ਦੀ ਭੇਟ ਲਈ ਹੀਨ ਦੀ ਤਿਹਾਈ ਮਧ ਯਹੋਵਾਹ ਲਈ ਸੁਗੰਧਤਾ ਦੀ ਭੇਟ ਕਰਕੇ ਚੜ੍ਹਾ ।
8ਜਦ ਤੂੰ ਹੋਮ ਦੀ ਭੇਟ ਜਾਂ ਬਲੀ ਲਈ ਵਹਿੜਾ ਤਿਆਰ ਕਰੇਂ ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਹੋਵਾਹ ਲਈ ਸੁਖ ਸਾਂਦ ਦੀਆਂ ਭੇਟਾਂ ਹੋਣ ।
9ਤਾਂ ਉਹ ਉਸ ਵਹਿੜੇ ਦੇ ਨਾਲ ਮੈਦੇ ਦੀ ਭੇਟ ਤਿੰਨ ਦਸਵੇਂ ਹਿੱਸੇ ਮੈਦੇ ਦੇ ਅੱਧਾ ਹੀਨ ਤੇਲ ਮਿਲਿਆ ਹੋਇਆ ਚੜ੍ਹਾਵੇ ।
10ਅਤੇ ਤੂੰ ਪੀਣ ਦੀ ਭੇਟ ਲਈ ਅੱਧਾ ਹੀਨ ਮਧ ਚੜ੍ਹਾ । ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਹੋਵੇ ।
11ਇਸ ਤਰ੍ਹਾਂ ਹਰੇਕ ਬਲ਼ਦ, ਹਰ ਭੇਡੂ, ਹਰ ਭੇਡ ਦਾ ਬੱਚਾ, ਅਤੇ ਹਰ ਮੇਮਨੇ ਲਈ ਕੀਤਾ ਜਾਵੇ ।
12ਉਨ੍ਹਾਂ ਦੀ ਗਿਣਤੀ ਅਨੁਸਾਰ ਜਿਹੜੇ ਤੁਸੀਂ ਤਿਆਰ ਕਰਦੇ ਹੋ, ਇਸੇ ਤਰ੍ਹਾਂ ਹੀ ਤੁਸੀਂ ਹਰ ਇੱਕ ਲਈ ਉਨ੍ਹਾਂ ਦੀ ਗਿਣਤੀ ਅਨੁਸਾਰ ਕਰੋ ।
13ਸਾਰੇ ਦੇਸੀ ਉਨ੍ਹਾਂ ਨਾਲ ਜਦ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ ।
14ਅਤੇ ਜੇ ਕੋਈ ਤੁਹਾਡੇ ਵਿੱਚ ਟਿਕਿਆ ਹੋਇਆ ਪਰਦੇਸੀ ਜਾਂ ਜੇ ਕੋਈ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੋਂ ਰਹਿੰਦਾ ਹੋਵੇ ਅਤੇ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਵੇ ਤਾਂ ਜਿਵੇਂ ਤੁਸੀਂ ਕਰਦੇ ਹੋ ਉਹ ਵੀ ਕਰੇ ।
15ਸਭਾ ਲਈ ਇੱਕੋ ਹੀ ਬਿਧੀ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੋਵੇ ਅਤੇ ਇਹ ਬਿਧੀ ਤੁਹਾਡੀ ਪੀੜ੍ਹੀਓਂ ਪੀੜ੍ਹੀ ਸਦਾ ਲਈ ਹੋਵੇ ਜਿਵੇਂ ਤੁਸੀਂ ਉਸੇ ਤਰ੍ਹਾਂ ਪਰਦੇਸੀ ਯਹੋਵਾਹ ਅੱਗੇ ਹੋ
16ਇੱਕੋ ਬਿਵਸਥਾ ਅਤੇ ਇੱਕੋ ਹੀ ਕਾਨੂੰਨ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੋਇਆ ਹੋਵੇ ।
17ਯਹੋਵਾਹ ਮੂਸਾ ਨਾਲ ਬੋਲਿਆ,
18ਤੂੰ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਧਰਤੀ ਵਿੱਚ ਵੜੋ ਜਿੱਥੇ ਮੈਂ ਤੁਹਾਨੂੰ ਲਈ ਜਾਂਦਾ ਹਾਂ
19ਤਾਂ ਅਜਿਹਾ ਹੋਵੇਗਾ ਕਿ ਜਦ ਤੁਸੀਂ ਉਸ ਧਰਤੀ ਦੀ ਰੋਟੀ ਤੋਂ ਖਾਓ ਤਾਂ ਤੁਸੀਂ ਯਹੋਵਾਹ ਲਈ ਹਿਲਾਉਣ ਦੀ ਭੇਟ ਚੜ੍ਹਾਇਓ ।
20ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਪੇੜੇ ਦਾ ਫੁਲਕਾ ਹਿਲਾਉਣ ਦੀ ਭੇਟ ਕਰਕੇ ਚੜ੍ਹਾਓ । ਜਿਵੇਂ ਪਿੜ ਦੀ ਹਿਲਾਉਣ ਦੀ ਭੇਟ ਹੈ ਉਸੇ ਤਰ੍ਹਾਂ ਇਹ ਨੂੰ ਹਿਲਾਓ ।
21ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਦਾ ਪਹਿਲਾ ਪੇੜਾ ਯਹੋਵਾਹ ਲਈ ਆਪਣੀ ਪੀੜ੍ਹੀਓਂ ਪੀੜ੍ਹੀ ਹਿਲਾਉਣ ਦੀ ਭੇਟ ਕਰਕੇ ਦਿਆ ਕਰੋ ।
22ਜਦ ਤੁਸੀਂ ਭੁੱਲੋ ਅਤੇ ਇਹ ਸਾਰੇ ਹੁਕਮ ਪੂਰੇ ਨਾ ਕਰੋ ਜਿਹੜੇ ਯਹੋਵਾਹ ਨੇ ਮੂਸਾ ਨੂੰ ਆਖਿਆ ਹੈ ।
23ਅਰਥਾਤ ਜੋ ਕੁਝ ਯਹੋਵਾਹ ਨੇ ਮੂਸਾ ਦੇ ਰਾਹੀਂ ਤੁਹਾਨੂੰ ਹੁਕਮ ਦਿੱਤਾ ਸੀ ਜਿਸ ਦਿਨ ਤੋਂ ਯਹੋਵਾਹ ਨੇ ਹੁਕਮ ਦਿੱਤਾ ਉਸ ਤੋਂ ਅੱਗੇ ਤੁਹਾਡੀ ਪੀੜ੍ਹੀਓਂ ਪੀੜ੍ਹੀ ।
24ਤਾਂ ਇਹ ਜੇ ਉਹ ਭੁੱਲ ਕੇ ਮੰਡਲੀ ਦੀਆਂ ਅੱਖਾਂ ਤੋਂ ਦੂਰ ਕੀਤਾ ਗਿਆ ਹੋਵੇ ਤਾਂ ਸਾਰੀ ਮੰਡਲੀ ਇੱਕ ਵਹਿੜਾ ਹੋਮ ਦੀ ਬਲੀ ਲਈ ਚੜ੍ਹਾਵੇ ਜਿਹੜੀ ਯਹੋਵਾਹ ਲਈ ਸੁਗੰਧਤਾ ਹੋਵੇ ਉਸ ਦੀ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਕਾਨੂੰਨ ਦੇ ਅਨੁਸਾਰ ਨਾਲੇ ਪਾਪ ਦੀ ਬਲੀ ਲਈ ਇੱਕ ਬੱਕਰਾ ।
25ਫੇਰ ਜਾਜਕ ਇਸਰਾਏਲੀਆਂ ਦੀ ਸਾਰੀ ਮੰਡਲੀ ਲਈ ਪਰਾਸਚਿਤ ਕਰੇ ਤਾਂ ਉਹ ਮਾਫ਼ ਕੀਤੇ ਜਾਣਗੇ ਕਿਉਂ ਜੋ ਉਹ ਭੁੱਲ ਸੀ, ਉਹ ਆਪਣਾ ਅੱਗ ਦਾ ਚੜ੍ਹਾਵਾ ਅਤੇ ਪਾਪ ਦੀ ਬਲੀ ਆਪਣੀ ਭੁੱਲ ਲਈ ਯਹੋਵਾਹ ਅੱਗੇ ਲਿਆਵੇ ।
26ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਮਾਫ਼ ਕੀਤੀ ਜਾਵੇਗੀ ਨਾਲੇ ਉਹ ਪਰਦੇਸੀ ਜਿਹੜਾ ਉਨ੍ਹਾਂ ਦੇ ਵਿੱਚ ਰਹਿ ਰਿਹਾ ਹੈ ਕਿਉਂ ਜੋ ਉਹ ਸਾਰੀ ਪਰਜਾ ਦੀ ਭੁੱਲ ਨਾਲ ਹੋਇਆ ਸੀ ।
27ਜੇ ਇੱਕੋ ਹੀ ਮਨੁੱਖ ਭੁੱਲ ਨਾਲ ਪਾਪ ਕਰੇ ਤਾਂ ਪਾਪ ਦੀ ਬਲੀ ਲਈ ਉਹ ਇੱਕ ਸਾਲ ਦੀ ਬੱਕਰੀ ਚੜ੍ਹਾਵੇ ।
28ਫੇਰ ਜਾਜਕ ਉਸ ਮਨੁੱਖ ਲਈ ਜਿਹੜਾ ਭੁੱਲ ਕੇ ਪਾਪ ਕਰੇ ਪ੍ਰਾਸਚਿਤ ਕਰੇ ਜਦ ਉਹ ਯਹੋਵਾਹ ਅੱਗੇ ਭੁੱਲ ਕੇ ਪਾਪ ਕਰੇ, ਉਹ ਦੇ ਲਈ ਪ੍ਰਾਸਚਿਤ ਹੋਵੇ ਤਾਂ ਉਹ ਮਾਫ਼ੀ ਪਾਵੇਗਾ ।
29ਇਸਰਾਏਲੀਆਂ ਦੇ ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੈ ਤੁਹਾਡੇ ਲਈ ਇੱਕੋ ਹੀ ਬਿਵਸਥਾ ਹੋਵੇ ਜੇ ਕੋਈ ਭੁੱਲ ਕੇ ਪਾਪ ਕਰੇ ।
30ਜਿਹੜਾ ਮਨੁੱਖ ਜ਼ਬਰਦਸਤੀ ਕੁਝ ਕਰੇ, ਭਾਵੇਂ ਦੇਸੀ ਭਾਵੇਂ ਪਰਦੇਸੀ, ਉਹ ਯਹੋਵਾਹ ਦੇ ਵਿਰੁੱਧ ਕੁਫ਼ਰ ਬਕਦਾ ਹੈ । ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ ।
31ਇਸ ਲਈ ਕਿ ਉਸ ਨੇ ਯਹੋਵਾਹ ਦੀ ਬਾਣੀ ਦਾ ਅਪਮਾਨ ਕੀਤਾ ਅਤੇ ਉਸ ਦਾ ਹੁਕਮ ਤੋੜਿਆ ਹੈ, ਉਹ ਮਨੁੱਖ ਜ਼ਰੂਰ ਹੀ ਛੇਕਿਆ ਜਾਵੇ । ਉਸ ਦੀ ਸਜ਼ਾ ਉਸ ਦੇ ਉੱਤੇ ਹੋਵੇਗੀ ।
32ਜਦ ਇਸਰਾਏਲੀ ਉਜਾੜ ਵਿੱਚ ਸਨ ਤਾਂ ਉਨ੍ਹਾਂ ਨੂੰ ਇੱਕ ਮਨੁੱਖ ਸਬਤ ਦੇ ਦਿਨ ਵਿੱਚ ਲੱਕੜੀਆਂ ਚੁਗਦਾ ਹੋਇਆ ਮਿਲਿਆ ।
33ਤਾਂ ਜਿਨ੍ਹਾਂ ਨੂੰ ਉਹ ਲੱਕੜੀਆਂ ਚੁਗਦਿਆਂ ਮਿਲਿਆ ਸੀ ਉਹ ਉਸ ਨੂੰ ਮੂਸਾ, ਹਾਰੂਨ ਅਤੇ ਸਾਰੀ ਮੰਡਲੀ ਦੇ ਕੋਲ ਲਿਆਏ ।
34ਤਾਂ ਉਨ੍ਹਾਂ ਨੇ ਉਸ ਨੂੰ ਬੰਦੀ ਖਾਨੇ ਵਿੱਚ ਰੱਖਿਆ ਕਿਉਂ ਜੋ ਅਜੇ ਤੱਕ ਇਹ ਨਹੀਂ ਪਤਾ ਸੀ ਅਜਿਹੇ ਮਨੁੱਖ ਨਾਲ ਕੀ ਕਰਨਾ ਚਾਹੀਦਾ ਹੈ ।
35ਤਾਂ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ ਉਹ ਮਨੁੱਖ ਮਾਰਿਆ ਜਾਵੇ । ਸਾਰੀ ਮੰਡਲੀ ਉਹ ਨੂੰ ਪੱਥਰਾਂ ਨਾਲ ਡੇਰੇ ਤੋਂ ਬਾਹਰ ਮਾਰੇ ।
36ਸੋ ਸਾਰੀ ਮੰਡਲੀ ਉਹ ਨੂੰ ਡੇਰੇ ਤੋਂ ਬਾਹਰ ਲੈ ਗਈ ਅਤੇ ਉਹ ਨੂੰ ਪੱਥਰਾਂ ਨਾਲ ਮਾਰਿਆ ਤਾਂ ਉਹ ਮਰ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
37ਯਹੋਵਾਹ ਨੇ ਮੂਸਾ ਨੂੰ ਆਖਿਆ,
38ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ ।
39ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਹ ਨੂੰ ਵੇਖ ਕੇ ਯਹੋਵਾਹ ਦੇ ਸਾਰੇ ਹੁਕਮ ਚੇਤੇ ਰੱਖੋ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰੋ ਅਤੇ ਤੁਸੀਂ ਆਪਣੇ ਮਨਾਂ ਅਤੇ ਅੱਖਾਂ ਦੀ ਲੋਚਨਾ ਅਨੁਸਾਰ ਧੋਖਾ ਨਾ ਕਰੋ ਜਿਵੇਂ ਤੁਸੀਂ ਕਰਦੇ ਆਏ ਹੋ ।
40ਤਾਂ ਜੋ ਤੁਸੀਂ ਮੇਰੇ ਹੁਕਮ ਯਾਦ ਰੱਖੋ ਅਤੇ ਉਨ੍ਹਾਂ ਉੱਤੇ ਚੱਲੋ । ਇਸ ਤਰ੍ਹਾਂ ਤੁਸੀਂ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਵੋ ।
41ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ ਤੋਂ ਲਿਆਇਆ ਹਾਂ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋਵਾਂ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।