Bible 2 India Mobile
[VER] : [PUNJABI]     [PL]  [PB] 
 <<  2 Corinthians 13 >> 

1ਮੈਂ ਤੀਜੀ ਵਾਰ ਤੁਹਾਡੇ ਕੋਲ ਆਉਣ ਲੱਗਾ ਹਾਂ । ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਹਰ ਇੱਕ ਗੱਲ ਪੱਕੀ ਅਤੇ ਸਾਬਤ ਹੋ ਜਾਵੇਗੀ ।

2ਮੈਂ ਪਹਿਲਾਂ ਕਹਿ ਚੁੱਕਿਆ ਅਤੇ ਜਿਸ ਤਰ੍ਹਾਂ ਮੈਂ ਦੂਜੀ ਵਾਰ ਸਾਹਮਣੇ ਹੋ ਕੇ ਕਿਹਾ ਸੀ ਉਸੇ ਤਰ੍ਹਾਂ ਹੁਣ ਵੀ ਅਣਜਾਣ ਹੋ ਕੇ, ਉਨ੍ਹਾਂ ਨੂੰ ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਅਤੇ ਰਹਿੰਦਿਆਂ ਸਭਨਾਂ ਨੂੰ ਫਿਰ ਆਖਦਾ ਹਾਂ ਕਿ ਜੇ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਹੀਂ !

3ਇਸ ਲਈ ਜੋ ਤੁਸੀਂ ਇਹ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਤੁਹਾਡੇ ਵਿੱਚ ਸਮਰੱਥੀ ਹੈ ।

4ਉਹ ਤਾਂ ਕਮਜ਼ੋਰੀ ਕਰਕੇ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਵੀ ਪਰਮੇਸ਼ੁਰ ਦੀ ਸਮਰੱਥ ਕਰਕੇ ਉਹ ਜਿਉਂਦਾ ਕੀਤਾ ਗਿਆ । ਕਿਉਂ ਜੋ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ ਪਰ ਉਸ ਦੇ ਸੰਗ ਪਰਮੇਸ਼ੁਰ ਦੀ ਸਮਰੱਥਾ ਕਰਕੇ ਜੀਵਾਂਗੇ ਜਿਹੜੀ ਸਾਰਿਆਂ ਲਈ ਹੈ ।

5ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ । ਕੀ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ, ਜੇ ਤੁਸੀਂ ਨਿਕੰਮੇ ਨਾ ਹੋਵੇ !

6ਪਰ ਮੈਂਨੂੰ ਆਸ ਹੈ ਜੋ ਤੁਸੀਂ ਜਾਣ ਲਵੋਂਗੇ ਜੋ ਅਸੀਂ ਨਿਕੰਮੇ ਨਹੀਂ ।

7ਅਤੇ ਅਸੀਂ ਪਰਮੇਸ਼ੁਰ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਕੁੱਝ ਬੁਰੇ ਕੰਮ ਨਾ ਕਰੋ ਇਸ ਲਈ ਨਹੀਂ ਜੋ ਅਸੀਂ ਗ੍ਰਹਿਣਯੋਗ ਮਲੂਮ ਹੋਈਏ ਪਰ ਇਸ ਲਈ ਜੋ ਤੁਸੀਂ ਭਲੇ ਕੰਮ ਕਰੋ ਭਾਵੇਂ ਅਸੀਂ ਨਿਕੰਮੇ ਵਰਗੇ ਹੋਈਏ ।

8ਅਸੀਂ ਸਚਿਆਈ ਦੇ ਖਿਲਾਫ਼ ਕੁੱਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁੱਝ ਕਰ ਸਕਦੇ ਹਾਂ ।

9ਜਦ ਅਸੀਂ ਨਿਰਬਲ ਹਾਂ ਅਤੇ ਤੁਸੀਂ ਬਲਵੰਤ ਹੋ ਤਾਂ ਅਸੀਂ ਖੁਸ਼ ਹੁੰਦੇ ਹਾਂ ਅਤੇ ਇਹ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਸਿੱਧ ਹੋ ਜਾਓ ।

10ਇਸ ਕਰਕੇ ਮੈਂ ਤੁਹਾਡੇ ਬਾਝੋਂ ਹੋ ਕੇ ਇਹ ਗੱਲਾਂ ਲਿਖਦਾ ਹਾਂ ਕਿ ਮੈਂ ਸਨਮੁਖ ਹੋ ਕੇ ਉਸ ਅਧਿਕਾਰ ਦੇ ਅਨੁਸਾਰ ਜੋ ਪ੍ਰਭੂ ਨੇ ਮੈਨੂੰ ਨਾਸ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ ਸਖਤੀ ਨਾ ਕਰਾਂ ।

11ਮੁਕਦੀ ਗੱਲ ਹੇ ਭਰਾਵੋ, ਖੁਸ਼ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਇਕੱਠੇ ਰਹੋ ਅਤੇ ਪਰਮੇਸ਼ੁਰ ਜੋ ਪਿਆਰ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਨਾਲ-ਨਾਲ ਹੋਵੇਗਾ ।

12ਤੁਸੀਂ ਪਵਿੱਤਰ ਚੁਮੰਨ ਨਾਲ ਇੱਕ ਦੂਜੇ ਨੂੰ ਨਮਸਕਾਰ ਕਰੋ ।

13ਸਾਰੇ ਸੰਤ ਤੁਹਾਨੂੰ ਨਮਸਕਾਰ ਕਰਦੇ ਹਨ ।

14ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ ।


  Share Facebook  |  Share Twitter

 <<  2 Corinthians 13 >> 


Bible2india.com
© 2010-2025
Help
Dual Panel

Laporan Masalah/Saran