Bible 2 India Mobile
[VER] : [PUNJABI]     [PL]  [PB] 
 <<  1 Chronicles 25 >> 

1ਫਿਰ ਦਾਊਦ ਅਤੇ ਸੈਨਾ ਪਤੀਆਂ ਨੇ ਆਸਾਫ, ਹੇਮਾਨ ਅਤੇ ਯਦੂਬੂਨ ਦੇ ਪੁੱਤਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਵੱਖਰਾ ਰੱਖਿਆ ਕਿ ਉਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਅਗੰਮ ਵਾਕ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ,

2ਆਸਾਫ ਦੇ ਪੁੱਤਰਾਂ ਵਿੱਚੋਂ ਜ਼ਕੂਰ ਤੇ ਯੂਸੁਫ ਤੇ ਨਥਾਨਯਾਹ ਤੇ ਅਸ਼ਰੇਲਾਹ ਆਸਾਫ ਦੇ ਪੁੱਤਰ । ਉਹ ਆਸਾਫ ਦੇ ਮੁਤੀਹ ਸਨ ਜਿਹੜਾ ਪਾਤਸ਼ਾਹ ਦੇ ਹੁਕਮ ਅਨੁਸਾਰ ਅਗੰਮ ਵਾਕ ਕਰਦਾ ਸੀ

3ਯਦੂਥੂਨ ਦੇ ਪੁੱਤਰ ਗਦਾਲਯਾਰ ਤੇ ਸਰੀ ਤੇ ਯਸ਼ਆਯਾਹ, ਹਸ਼ਬਯਾਰ, ਤੇ ਮੱਤਿਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮ ਵਾਕ ਕਰਦਾ ਸੀ

4ਹੇਮਾਨ ਤੋਂ ਹੇਮਾਨ ਦੇ ਪੁੱਤਰ, ਬੁੱਕੀਯਾਹ, ਮਤਨਯਾਹ, ਉੱਜ਼ੀਏਲ, ਸ਼ਬੂਏਲ, ਯਰੀਮੋਥ, ਹਨਨਯਾਹ, ਹਨਾਨੀ, ਅਲੀਆਥਾਰ, ਗੱਦਲਤੀ ਤੇ ਰੋਮਮਤੀ ਅਜ਼ਰ, ਯਾਸ਼ਬਕਾਸ਼ਾਹ ਮੱਲੋਥੀ, ਹੋਥੀਰ ਤੇ ਮਹਜ਼ੀਓਥ

5ਇਹ ਸਭੇ ਪਾਤਸ਼ਾਹ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ ਜਿਹੜਾ ਨਰਸਿੰਗਾ ਫੂਕਦਿਆਂ ਹੋਇਆਂ ਪਰਮੇਸ਼ੁਰ ਦੀਆਂ ਬਾਣੀਆਂ ਸੁਣਾਉਂਦਾ ਸੀ ਅਤੇ ਪਰਮੇਸ਼ੁਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਤੇ ਤਿੰਨ ਧੀਆਂ ਦਿੱਤੇ

6ਇਹ ਸਾਰੇ ਆਪਣੇ ਪਿਤਾ ਦੇ ਅਧੀਨ ਸਨ ਕਿ ਯਹੋਵਾਹ ਦੇ ਭਵਨ ਵਿੱਚ ਛੈਣਿਆਂ, ਸਤਾਰਾਂ ਤੇ ਬਰਬਤਾਂ ਨਾਲ ਗਾ ਵਜਾ ਕੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ, ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ

7ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਭਰਾਵਾਂ ਸਮੇਤ, ਜਿਹੜੇ ਯਹੋਵਾਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਦੋ ਸੌ ਅਠਾਸੀ ਸਨ ।

8ਅਤੇ ਉਨ੍ਹਾਂ ਸਭਨਾਂ ਨੇ, ਕੀ ਨਿੱਕੇ, ਕੀ ਵੱਡੇ, ਕੀ ਗੁਰੂ, ਕੀ ਚੇਲੇ, ਸਾਰਿਆਂ ਨੇ ਆਪਣੀਆਂ ਜੁੰਮੇਵਾਰੀਆਂ ਲਈ ਪਰਚੀਆਂ ਪਾਈਆਂ

9ਪਹਿਲੀ ਪਰਚੀ ਆਸਾਫ ਲਈ ਯੂਸੁਫ ਦੀ ਨਿੱਕਲੀ, ਦੂਜੀ ਗਦੀਲਯਾਹ ਦੀ । ਉਹ ਤੇ ਉਹ ਦੇ ਭਰਾ ਤੇ ਪੁੱਤਰ ਬਾਰਾਂ ਜਣੇ ਸਨ

10ਤੀਜੀ ਜ਼ਕੂਰ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

11ਚੌਥੀ ਯਸਰੀ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

12ਪੰਜਵੀਂ ਨਥਨਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

13ਛੇਵੀਂ ਬੁੱਕੀਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

14ਸੱਤਵੀਂ ਯਸ਼ਰੇਲਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

15ਅੱਠਵੀਂ ਯਸ਼ਆਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

16ਨੌਵੀਂ ਮੱਤਨਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

17ਦਸਵੀਂ ਸ਼ਿਮਈ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

18ਗਿਆਰਵੀਂ ਅਜ਼ਰਏਲ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

19ਬਾਰਵੀਂ ਹਸ਼ਬਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

20ਤੇਰਵੀਂ ਸ਼ੂਬਾਏਲ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

21ਚੌਦਵੀਂ ਮੱਤਿਥਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

22ਪੰਦਰਵੀਂ ਯਰੇਮੋਥ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

23ਸੋਲਵੀਂ ਹਨਨਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

24ਸਤਾਰਵੀਂ ਯਾਸਬਕਾਸ਼ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

25ਅਠਾਰਵੀਂ ਹਨਾਨੀ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

26ਉਨੀਵੀਂ ਮੱਲੋਥੀ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

27ਵੀਹਵੀਂ ਅਲੀਯਾਥਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

28ਇੱਕੀਵੀਂ ਹੋਥੀਰ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

29ਬਾਈਵੀਂ ਗਿੱਦਲਤੀ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

30ਤੇਈਵੀਂ ਮਹਜ਼ੀਓਥ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ

31ਚੌਵੀਵੀਂ ਰੋਮਮਤੀ ਅਜ਼ਰ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ ।


  Share Facebook  |  Share Twitter

 <<  1 Chronicles 25 >> 


Bible2india.com
© 2010-2025
Help
Dual Panel

Laporan Masalah/Saran