Bible 2 India Mobile
[VER] : [PUNJABI]     [PL]  [PB] 
 <<  1 Chronicles 14 >> 

1ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਦੂਤ ਭੇਜੇ ਅਤੇ ਉਸਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜ ਦੇ ਸ਼ਤੀਰ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ ।

2ਦਾਊਦ ਨੂੰ ਵਿਸ਼ਵਾਸ ਹੋਇਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ ਹੈ, ਕਿਉਂ ਜੋ ਉਸ ਦਾ ਰਾਜ ਉਸ ਦੀ ਇਸਰਾਏਲੀ ਪਰਜਾ ਦੇ ਕਾਰਨ ਅੱਤ ਉੱਚਾ ਕੀਤਾ ਗਿਆ ।

3ਦਾਊਦ ਨੇ ਯਰੂਸ਼ਲਮ ਵਿੱਚ ਹੋਰ ਵੀ ਪਤਨੀਆਂ ਕੀਤੀਆਂ ਅਤੇ ਉਸ ਦੇ ਘਰ ਹੋਰ ਵੀ ਧੀਆਂ ਅਤੇ ਪੁੱਤਰ ਹੋਏ ।

4ਉਸ ਦੇ ਉਨ੍ਹਾਂ ਪੁੱਤਰਾਂ ਦੇ ਨਾਮ ਜਿਹੜੇ ਯਰੂਸ਼ਲਮ ਵਿੱਚ ਜੰਮੇ ਇਹ ਸਨ - ਸ਼ੰਮੂਆ, ਸ਼ੋਬਾਬ, ਨਾਥਾਨ, ਸੁਲੇਮਾਨ,

5ਯਿਬਹਾਰ, ਅਲੀਸ਼ੂਆ, ਅਲਪਾਲਟ,

6ਨੋਗਹ, ਨਫਗ, ਯਾਫੀਆ,

7ਅਲੀਸ਼ਾਮਾ, ਬਅਲਯਾਦਾ ਅਤੇ ਅਲੀਫਾਲਟ ।

8ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਊਦ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋਣ ਲਈ ਮਸਹ ਕੀਤਾ ਗਿਆ ਹੈ, ਤਾਂ ਸਾਰੇ ਫਲਿਸਤੀ ਦਾਊਦ ਦੇ ਲੱਭਣ ਨੂੰ ਆਏ, ਤਾਂ ਦਾਊਦ ਇਹ ਸੁਣ ਕੇ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਨਿੱਕਲਿਆ

9ਅਤੇ ਫ਼ਲਿਸਤੀਆਂ ਨੇ ਆ ਕੇ ਰਫਾਈਮ ਦੀ ਘਾਟੀ ਵਿੱਚ ਹਮਲਾ ਕੀਤਾ

10ਤਦ ਦਾਊਦ ਨੇ ਪਰਮੇਸ਼ੁਰ ਤੋਂ ਪੁੱਛਿਆ, "ਕੀ ਮੈਂ ਫ਼ਲਿਸਤੀਆਂ ਦਾ ਸਾਹਮਣਾ ਕਰਨ ਨੂੰ ਜਾਂਵਾਂ ਅਤੇ ਕੀ ਤੂੰ ਉਨ੍ਹਾਂ ਨੂੰ ਮੇਰੇ ਵੱਸ ਕਰ ਦੇਵੇਂਗਾ ? " ਅਤੇ ਜਦੋਂ ਯਹੋਵਾਹ ਨੇ ਉਸ ਨੂੰ ਆਖਿਆ, "ਜਾ, ਕਿਉਂਕਿ ਮੈਂ ਉਨ੍ਹਾਂ ਨੂੰ ਤੇਰੇ ਅਧੀਨ ਕਰ ਦਿਆਂਗਾ ।"

11ਤਾਂ ਉਹ ਬਅਲ ਪਰਾਸੀਮ ਨੂੰ ਚੜ੍ਹ ਆਏ, ਦਾਊਦ ਨੇ ਉਹਨਾਂ ਨੂੰ ਉੱਥੇ ਮਾਰਿਆ, ਤਾਂ ਦਾਊਦ ਨੇ ਆਖਿਆ, "ਪਰਮੇਸ਼ੁਰ ਮੇਰੇ ਹੱਥ ਨਾਲ ਮੇਰੇ ਵੈਰੀਆਂ ਉੱਤੇ ਹੜ੍ਹ ਵਾਂਗੂੰ ਟੁੱਟ ਪਿਆ, ਇਸ ਲਈ ਉਨ੍ਹਾਂ ਨੇ ਉਸ ਥਾਂ ਦਾ ਨਾਮ ਬਅਲਪਰਾਸੀਮ ਰੱਖਿਆ ।"

12ਉਹ ਆਪਣੇ ਦੇਵਤਿਆਂ ਨੂੰ ਉੱਥੇ ਛੱਡ ਗਏ, ਤਾਂ ਦਾਊਦ ਨੇ ਉਹਨਾਂ ਦੇਵਤਿਆਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ ।

13ਫ਼ਲਿਸਤੀਆਂ ਨੇ ਮੁੜ ਕੇ ਫੇਰ ਉਸੇ ਘਾਟੀ ਵਿੱਚ ਹਮਲਾ ਕੀਤਾ,

14ਤਾਂ ਦਾਊਦ ਨੇ ਪਰਮੇਸ਼ੁਰ ਕੋਲੋਂ ਪੁੱਛਿਆ ਅਤੇ ਪਰਮੇਸ਼ੁਰ ਨੇ ਉਸ ਨੂੰ ਆਖਿਆ, "ਤੂੰ ਹੁਣ ਉਨ੍ਹਾਂ ਦਾ ਪਿੱਛਾ ਨਾ ਕਰ, ਸਗੋਂ ਉਨ੍ਹਾਂ ਕੋਲੋਂ ਹਟ ਜਾ ਅਤੇ ਤੂਤਾਂ ਦੇ ਦਰੱਖ਼ਤਾਂ ਵੱਲੋਂ ਉਨ੍ਹਾਂ ਉੱਤੇ ਹਮਲਾ ਕਰ,

15ਤਾਂ ਜਿਸ ਵੇਲੇ ਤੂੰ ਤੂਤ ਦੇ ਦਰੱਖ਼ਤਾਂ ਦੀਆਂ ਟਾਹਣੀਆਂ ਵਿੱਚ ਤੁਰਨ ਦੀ ਆਵਾਜ਼ ਸੁਣੇਂ, ਤਾਂ ਤੂੰ ਯੁਧ ਕਰਨ ਨੂੰ ਨਿੱਕਲ ਜਾ, ਕਿਉਂ ਜੋ ਪਰਮੇਸ਼ੁਰ ਤੇਰੇ ਅੱਗੇ-ਅੱਗੇ ਫ਼ਲਿਸਤੀਆਂ ਦੀ ਸੈਨਾ ਨੂੰ ਮਾਰਨ ਲਈ ਨਿੱਕਲਿਆ ਹੈ ।"

16ਦਾਊਦ ਨੇ ਪਰਮੇਸ਼ੁਰ ਦੀ ਆਗਿਆ ਦੇ ਅਨੁਸਾਰ ਹੀ ਕੀਤਾ ਅਤੇ ਉਹ ਫ਼ਲਿਸਤੀਆਂ ਦੇ ਦਲ ਨੂੰ ਗਿਬਓਨ ਤੋਂ ਲੈ ਕੇ ਗਜ਼ਰ ਤੱਕ ਮਾਰ-ਮਾਰ ਕੇ ਨਾਸ ਕਰਦਾ ਗਿਆ ।

17ਤਾਂ ਦਾਊਦ ਦਾ ਨਾਮ ਸਾਰਿਆਂ ਦੇਸਾਂ ਵਿੱਚ ਫੈਲ ਗਿਆ ਅਤੇ ਯਹੋਵਾਹ ਨੇ ਸਾਰਿਆਂ ਲੋਕਾਂ ਦੇ ਮਨਾਂ ਵਿੱਚ ਉਸ ਦਾ ਡਰ ਪਾ ਦਿੱਤਾ ।


  Share Facebook  |  Share Twitter

 <<  1 Chronicles 14 >> 


Bible2india.com
© 2010-2025
Help
Dual Panel

Laporan Masalah/Saran