Bible 2 India Mobile
[VER] : [PUNJABI]     [PL]  [PB] 
 <<  1 Chronicles 13 >> 

1ਦਾਊਦ ਨੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਗੋਂ ਸਾਰੇ ਹਾਕਮਾਂ ਨਾਲ ਸਲਾਹ ਕੀਤੀ ।

2ਅਤੇ ਦਾਊਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ ਕਿ ਜੇ ਤੁਹਾਨੂੰ ਚੰਗਾ ਲੱਗੇ ਅਤੇ ਜੇ ਇਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੋਵੇ, ਤਾਂ ਅਸੀਂ ਇਸਰਾਏਲ ਦੇ ਸਾਰੇ ਦੇਸ ਵਿੱਚ ਆਪਣੇ ਰਹਿੰਦੇ ਭਰਾਵਾਂ ਦੇ ਕੋਲ ਅਤੇ ਉਨ੍ਹਾਂ ਦੇ ਨਾਲ ਜਾਜਕਾਂ ਤੇ ਲੇਵੀਆਂ ਦੇ ਕੋਲ, ਉਨ੍ਹਾਂ ਦੇ ਸ਼ਹਿਰਾਂ ਅਤੇ ਉਨ੍ਹਾਂ ਦੀਆਂ ਸ਼ਾਮਲਾਟਾਂ ਵਿੱਚ ਸਾਡੇ ਕੋਲ ਇਕੱਠੇ ਹੋਣ

3ਅਤੇ ਅਸੀਂ ਆਪਣੇ ਪਰਮੇਸ਼ੁਰ ਦਾ ਸੰਦੂਕ ਆਪਣੇ ਕੋਲ ਇੱਥੇ ਮੋੜ ਲਿਆਈਏ, ਕਿਉਂ ਜੋ ਅਸੀਂ ਸ਼ਾਊਲ ਦਿਆਂ ਦਿਨਾਂ ਵਿੱਚ ਉਸ ਦੀ ਖੋਜ ਨਾ ਕੀਤੀ

4ਤਦ ਸਾਰੀ ਸਭਾ ਨੇ ਆਖਿਆ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਕਿਉਂਕਿ ਇਹ ਗੱਲ ਸਾਰੇ ਲੋਕਾਂ ਨੂੰ ਚੰਗੀ ਲੱਗੀ ।

5ਅਖ਼ੀਰ, ਦਾਊਦ ਨੇ ਸਾਰੇ ਇਸਰਾਏਲ ਨੂੰ ਮਿਸਰ ਦੇ ਸ਼ਹਿਰਾਂ ਤੋਂ ਹਮਾਥ ਦੇ ਰਸਤੇ ਤੱਕ ਇਕੱਠਾ ਕੀਤਾ, ਤਾਂ ਕਿ ਪਰਮੇਸ਼ੁਰ ਦੇ ਸੰਦੂਕ ਨੂੰ ਕਿਰਯਥਯਾਰੀਮ ਤੋਂ ਲਿਆਉਣ

6ਅਤੇ ਦਾਊਦ ਅਤੇ ਸਾਰਾ ਇਸਰਾਏਲ ਬਆਲਹ ਨੂੰ ਅਰਥਾਤ ਕਿਰਯਥਯਾਰੀਮ ਨੂੰ ਜੋ ਯਹੂਦਾਹ ਵਿੱਚ ਹੈ ਚੜ੍ਹ ਗਏ, ਤਾਂ ਕਿ ਉੱਥੋਂ ਪਰਮੇਸ਼ੁਰ ਦੇ ਸੰਦੂਕ ਨੂੰ ਲਿਆਉਣ ਅਰਥਾਤ ਉਸ ਯਹੋਵਾਹ ਦੇ ਸੰਦੂਕ ਨੂੰ, ਜਿਹੜਾ ਕਰੂਬੀਆਂ ਦੇ ਵਿਚਕਾਰ ਵੱਸਦਾ ਹੈ, ਜਿੱਥੇ ਉਸ ਦਾ ਨਾਮ ਲਿਆ ਜਾਂਦਾ ਹੈ

7ਅਤੇ ਉਨ੍ਹਾਂ ਪਰਮੇਸ਼ੁਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰੋਂ ਕੱਢ ਕੇ ਇੱਕ ਨਵੀਂ ਬੈਲ ਗੱਡੀ ਉੱਤੇ ਰੱਖਿਆ ਅਤੇ ਉੱਜ਼ਾ ਤੇ ਅਹਯੋ ਬੈਲ ਗੱਡੀ ਨੂੰ ਹੱਕਦੇ ਸਨ

8ਅਤੇ ਦਾਊਦ ਅਤੇ ਸਾਰਾ ਇਸਰਾਏਲ ਪਰਮੇਸ਼ੁਰ ਦੇ ਅੱਗੇ ਆਪਣੇ ਸਾਰੇ ਬਲ ਨਾਲ ਗੀਤ ਅਤੇ ਰਾਗਾਂ ਨੂੰ ਗਾਉਂਦੇ, ਸਿਤਾਰ ਤੇ ਤੰਬੁਰਾ ਅਤੇ ਢੋਲਕ, ਅਤੇ ਛੈਣੇ ਅਤੇ ਤੁਰ੍ਹੀਆਂ ਨੂੰ ਵਜਾਉਂਦੇ ਹੋਏ ਤੁਰੇ ।

9ਅਤੇ ਜਦੋਂ ਉਹ ਕੀਦੋਨ ਦੇ ਪਿੜ ਵਿੱਚ ਪਹੁੰਚੇ ਤਾਂ ਉੱਜ਼ਾ ਨੇ ਸੰਦੂਕ ਦੇ ਸੰਭਾਲਣ ਲਈ ਆਪਣਾ ਹੱਥ ਲੰਮਾਂ ਕੀਤਾ, ਇਸ ਲਈ ਜੋ ਬਲ਼ਦਾਂ ਨੇ ਠੇਡਾ ਖਾਧਾ ਸੀ

10ਤਾਂ ਯਹੋਵਾਹ ਦਾ ਕ੍ਰੋਧ ਉੱਜ਼ਾ ਉੱਤੇ ਭੜਕਿਆ ਅਤੇ ਉਸ ਨੇ ਉਹ ਨੂੰ ਮਾਰ ਸੁੱਟਿਆ, ਕਿਉਂਕਿ ਉਸ ਨੇ ਸੰਦੂਕ ਉੱਤੇ ਹੱਥ ਲੰਮਾ ਕੀਤਾ ਸੀ

11ਅਤੇ ਉਹ ਪਰਮੇਸ਼ੁਰ ਦੇ ਅੱਗੇ ਉੱਥੇ ਹੀ ਮਰ ਗਿਆ, ਤਾਂ ਦਾਊਦ ਦੁਖੀ ਹੋਇਆ ਅਤੇ ਉਸ ਨੇ ਉਸ ਥਾਂ ਦਾ ਨਾਮ ਪਰਸਉੱਜ਼ਾ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਉੱਜ਼ਾ ਨੂੰ ਮਾਰਿਆ, ਇਹ ਨਾਮ ਅੱਜ ਤੱਕ ਪ੍ਰਸਿੱਧ ਹੈ

12ਅਤੇ ਦਾਊਦ ਉਸ ਵੇਲੇ ਪਰਮੇਸ਼ੁਰ ਤੋਂ ਡਰ ਕੇ ਬੋਲਿਆ ਕਿ ਮੈਂ ਪਰਮੇਸ਼ੁਰ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ ?

13ਸੋ ਦਾਊਦ ਸੰਦੂਕ ਨੂੰ ਆਪਣੇ ਕੋਲ ਦਾਊਦ ਦੇ ਨਗਰ ਵਿੱਚ ਨਾ ਲਿਆਇਆ, ਸਗੋਂ ਗਿਤੀ ਓਬੇਦਅਦੋਮ ਦੇ ਘਰ ਵਿੱਚ ਉਸ ਨੂੰ ਰੱਖ ਛੱਡਿਆ

14ਅਤੇ ਪਰਮੇਸ਼ੁਰ ਦਾ ਸੰਦੂਕ ਓਬੇਦਅਦੋਮ ਦੀ ਕੁਲ ਦੇ ਕੋਲ ਉਸ ਦੇ ਘਰ ਵਿੱਚ ਤਿੰਨਾਂ ਮਹੀਨਿਆਂ ਤੱਕ ਰਿਹਾ, ਅਤੇ ਯਹੋਵਾਹ ਨੇ ਓਬੇਦਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਅਸੀਸ ਦਿੱਤੀ ।


  Share Facebook  |  Share Twitter

 <<  1 Chronicles 13 >> 


Bible2india.com
© 2010-2025
Help
Dual Panel

Laporan Masalah/Saran