Bible 2 India Mobile
[VER] : [PUNJABI]     [PL]  [PB] 
 <<  1 Chronicles 11 >> 

1ਸਾਰੇ ਇਸਰਾਏਲੀ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਸ ਨੂੰ ਆਖਿਆ, ਵੇਖੋ, ਅਸੀਂ ਤਾਂ ਤੁਹਾਡੀ ਹੀ ਹੱਡੀ ਅਤੇ ਮਾਸ ਹਾਂ

2ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਵੀ ਜਦੋਂ ਸ਼ਾਊਲ ਪਾਤਸ਼ਾਹ ਸੀ ਤਾਂ ਤੁਸੀਂ ਇਸਰਾਏਲ ਨੂੰ ਬਾਹਰ ਅੰਦਰ ਲੈ ਜਾਂਦੇ ਸੀ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤਹਾਨੂੰ ਆਖਿਆ ਕਿ ਤੂੰ ਮੇਰੀ ਪਰਜਾ ਇਸਰਾਏਲ ਦੀ ਪਾਲਨਾ ਕਰੇਂਗਾ ਅਤੇ ਤੂੰ ਮੇਰੀ ਪਰਜਾ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ ।

3ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਪਾਤਸ਼ਾਹ ਕੋਲ ਆ ਪਹੁੰਚੇ ਅਤੇ ਦਾਊਦ ਨੇ ਹਬਰੋਨ ਵਿੱਚ ਯਹੋਵਾਹ ਦੇ ਅੱਗੇ ਉਨ੍ਹਾਂ ਦੇ ਨਾਲ ਨੇਮ ਕੀਤਾ ਤਾਂ ਉਨ੍ਹਾਂ ਨੇ ਦਾਊਦ ਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ, ਜਿਵੇਂ ਯਹੋਵਾਹ ਦਾ ਬਚਨ ਸਮੂਏਲ ਦੇ ਰਾਹੀਂ ਆਇਆ ।

4ਅਤੇ ਦਾਊਦ ਅਤੇ ਸਾਰੇ ਇਸਰਾਏਲ ਯਰੂਸ਼ਲਮ ਨੂੰ ਜਿਸ ਨੂੰ ਯਬੂਸ ਵੀ ਆਖਦੇ ਹਨ, ਗਏ ਅਤੇ ਉੱਥੇ ਉਸ ਭੂਮੀ ਦੇ ਵਸਨੀਕ ਯਬੂਸੀ ਲੋਕ ਸਨ

5ਅਤੇ ਯਬੂਸ ਦੇ ਵਸਨੀਕਾਂ ਨੇ ਦਾਊਦ ਨੂੰ ਆਖਿਆ ਕਿ ਤੇਰਾ ਆਉਣਾ ਇੱਥੇ ਨਾ ਹੋਵੇਗਾ, ਪਰ ਦਾਊਦ ਨੇ ਸੀਯੋਨ ਦਾ ਗੜ੍ਹ ਵੱਸ ਕਰ ਲਿਆ ਅਤੇ ਉਹ ਦਾਊਦ ਦਾ ਨਗਰ ਹੋਇਆ

6ਅਤੇ ਦਾਊਦ ਨੇ ਆਖਿਆ, ਜੋ ਕੋਈ ਪਹਿਲਾਂ ਯਬੂਸੀਆਂ ਨੂੰ ਮਾਰ ਲਵੇਗਾ, ਉਹੋ ਪ੍ਰਧਾਨ ਸਰਦਾਰ ਹੋਵੇਗਾ, ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਪਹਿਲਾਂ ਚੜਾਈ ਕੀਤੀ ਅਤੇ ਮੁਖੀਆ ਹੋਇਆ ।

7ਦਾਊਦ ਗੜ੍ਹ ਵਿੱਚ ਵੱਸਿਆ, ਇਸ ਲਈ ਉਹ ਉਸ ਨੂੰ ਦਾਊਦ ਦਾ ਨਗਰ ਕਰਕੇ ਆਖਦੇ ਸਨ

8ਅਤੇ ਉਸ ਨੇ ਨਗਰ ਨੂੰ ਚਾਰੇ ਪਾਸਿਓਂ ਬਣਾਇਆ, ਅਰਥਾਤ ਮਿੱਲੋ ਤੋਂ ਲੈ ਕੇ ਚੁਫ਼ੇਰੇ ਤੱਕ, ਅਤੇ ਯੋਆਬ ਨੇ ਰਹਿੰਦੇ ਸ਼ਹਿਰ ਨੂੰ ਸਵਾਰਿਆ,

9ਅਤੇ ਦਾਊਦ ਬਹੁਤ ਵਧਦਾ ਗਿਆ, ਕਿਉਂ ਜੋ ਸੈਨਾ ਦਾ ਯਹੋਵਾਹ ਉਸ ਦੇ ਅੰਗ-ਸੰਗ ਸੀ ।

10ਦਾਊਦ ਦੇ ਸਾਥੀ ਸੂਰਬੀਰਾਂ ਦੇ ਮੁਖੀਏ ਜਿਹੜੇ ਉਹ ਦੇ ਰਾਜ ਵਿੱਚ ਉਹ ਦੇ ਪੱਖ ਵਿੱਚ ਰਹੇ ਸਨ, ਅਤੇ ਜਿਨ੍ਹਾਂ ਨੇ ਸਾਰੇ ਇਸਰਾਏਲ ਨਾਲ ਉਸ ਨੂੰ ਰਾਜਾ ਬਣਾਉਣ ਲਈ ਜੋਰ ਦਿੱਤਾ, ਜਿਹ ਦੀ ਯਹੋਵਾਹ ਨੇ ਇਸਰਾਏਲ ਦੇ ਲਈ ਆਗਿਆ ਦਿੱਤੀ ਸੀ, ਇਹ ਹਨ

11ਅਤੇ ਦਾਊਦ ਦੇ ਸੂਰਬੀਰਾਂ ਦੀ ਗਿਣਤੀ ਇਹ ਹੈ, ਹਕਮੋਨੀ ਦਾ ਪੁੱਤਰ ਯਾਸ਼ਾਬਆਮ ਸੂਬੇਦਾਰਾਂ ਦਾ ਮੁਖੀਆ ਜਿਸ ਨੇ ਤਿੰਨ ਸੌ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਇੱਕੋ ਵਾਰ ਮਾਰ ਸੁੱਟਿਆ

12ਇਹ ਦੇ ਮਗਰੋਂ ਦੋਦੋ ਦਾ ਪੁੱਤਰ ਅਲਾਆਜ਼ਾਰ ਅਹੋਹੀ ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿਚੋਂ ਇੱਕ ਸੀ

13ਉਹ ਦਾਊਦ ਦੇ ਨਾਲ ਫਸਦੰਮੀਮ ਵਿੱਚ ਸੀ, ਅਤੇ ਉੱਥੇ ਫ਼ਲਿਸਤੀ ਯੁਧ ਕਰਨ ਨੂੰ ਇਕੱਠੇ ਹੋਏ ਸਨ ਅਤੇ ਉੱਥੇ ਇੱਕ ਟੁੱਕੜਾ ਪੈਲੀ ਦਾ ਜਵਾਂ ਨਾਲ ਭਰਿਆ ਹੋਇਆ ਸੀ ਅਤੇ ਲੋਕ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ

14ਪਰ ਉਨ੍ਹਾਂ ਉਸ ਟੁੱਕੜੇ ਦੇ ਵਿਚਕਾਰ ਖੜ੍ਹੇ ਹੋ ਕੇ ਉਸ ਨੂੰ ਛੁਡਾਇਆ, ਅਤੇ ਫ਼ਲਿਸਤੀਆਂ ਨੂੰ ਮਾਰ ਸੁੱਟਿਆ, ਸੋ ਯਹੋਵਾਹ ਨੇ ਉਨ੍ਹਾਂ ਨੂੰ ਇਸ ਜਿੱਤ ਤੋਂ ਵੱਡਾ ਛੁਟਕਾਰਾ ਦਿੱਤਾ ।

15ਅਤੇ ਉਨ੍ਹਾਂ ਤੀਹ ਸਰਦਾਰਾਂ ਵਿਚੋਂ ਇਹ ਤਿੰਨ ਨਿੱਕਲ ਕੇ ਪਰਬਤ ਤੇ ਦਾਊਦ ਕੋਲ ਅਦੁੱਲਾਮ ਦੀ ਗੁਫ਼ਾ ਵਿੱਚ ਵੜੇ ਅਤੇ ਫ਼ਲਿਸਤੀਆਂ ਦੀ ਸੈਨਾ ਨੇ ਰਫਾਈਮ ਦੀ ਘਾਟੀ ਵਿੱਚ ਛਾਉਣੀ ਪਾਈ

16ਦਾਊਦ ਉਸ ਵੇਲੇ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦਾ ਪਹਿਰਾ ਉਸ ਸਮੇਂ ਬੈਤਲਹਮ ਵਿੱਚ ਸੀ

17ਅਤੇ ਦਾਊਦ ਤਰਸਿਆ ਅਤੇ ਆਖਿਆ, ਕਾਸ਼ ! ਕਿ ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਪਾਣੀ ਪਿਲਾਵੇ, ਜਿਹੜਾ ਫਾਟਕ ਦੇ ਕੋਲ ਹੈ

18ਤਾਂ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿਚੋਂ ਦੀ ਲੰਘ ਕੇ ਬੈਤਲਹਮ ਦੇ ਫਾਟਕ ਦੇ ਖੂਹ ਵਿਚੋਂ ਪਾਣੀ ਭਰਿਆ ਅਤੇ ਦਾਊਦ ਨੂੰ ਲਿਆ ਦਿੱਤਾ, ਪਰ ਦਾਊਦ ਨੇ ਨਾ ਪੀਤਾ ਸਗੋਂ ਉਸ ਨੂੰ ਯਹੋਵਾਹ ਦੇ ਅੱਗੇ ਡੋਹਲ ਦਿੱਤਾ

19ਅਤੇ ਆਖਿਆ, ਹੇ ਪਰਮੇਸ਼ੁਰ, ਇਹ ਮੇਰੇ ਤੋਂ ਦੂਰ ਹੋਵੇ, ਜੋ ਮੈਂ ਇਹ ਕੰਮ ਕਰਾਂ, ਕੀ ਮੈਂ ਇਨ੍ਹਾਂ ਲੋਕਾਂ ਦਾ ਲਹੂ ਪੀਵਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਨੂੰ ਹਥੇਲੀ ਉੱਤੇ ਧਰਿਆ ਹੈ ? ਕਿਉਂ ਜੋ ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਇਸ ਨੂੰ ਲਿਆਏ, ਇਸ ਲਈ ਉਹ ਨੇ ਉਸ ਨੂੰ ਪੀਣਾ ਨਾ ਚਾਹਿਆ । ਇਸ ਤਰ੍ਹਾਂ ਦੇ ਕੰਮ ਇਨ੍ਹਾਂ ਤਿੰਨ ਸੂਰਮਿਆਂ ਨੇ ਕੀਤੇ ।

20ਅਤੇ ਯੋਆਬ ਦਾ ਭਰਾ ਅਬਸ਼ਈ ਉਨ੍ਹਾਂ ਤਿੰਨਾਂ ਦਾ ਮੁਖੀਆ ਸੀ ਕਿਉਂ ਜੋ ਉਸ ਨੇ ਤਿੰਨ ਸੌ ਜਣੇ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਦਾ ਨਾਸ ਕੀਤਾ, ਤਾਂ ਉਹ ਇਨ੍ਹਾਂ ਤਿੰਨਾਂ ਦੇ ਵਿੱਚ ਮੰਨਿਆਂ ਦੰਨਿਆ ਸੀ

21ਇਹ ਉਨ੍ਹਾਂ ਤਿੰਨਾਂ ਦੇ ਵਿੱਚ ਉਨ੍ਹਾਂ ਦੋਹਾਂ ਨਾਲੋਂ ਪਤਵੰਤਾ ਸੀ ਅਤੇ ਉਨ੍ਹਾਂ ਦਾ ਸਰਦਾਰ ਹੋਇਆ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ।

22ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਜਿਹੜਾ ਇੱਕ ਕਬਸਿਏਲੀ ਸੂਰਮੇ ਦਾ ਪੁੱਤਰ ਸੀ ਜਿਸ ਨੇ ਵੱਡੀ ਸੂਰਮਤਾਈ ਕੀਤੀ ਸੀ, ਉਸ ਨੇ ਮੋਆਬ ਦੇ ਦੋ ਸ਼ੇਰ ਵਰਗੇ ਜੁਆਨਾਂ ਨੂੰ ਅਤੇ ਬਰਫ ਦੀ ਰੁੱਤ ਵਿੱਚ ਇੱਕ ਟੋਏ ਦੇ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ

23ਅਤੇ ਉਸ ਨੇ ਪੰਜ ਹੱਥ ਦੇ ਇੱਕ ਲੰਮੇ ਮਿਸਰੀ ਜੁਆਨ ਨੂੰ ਜਾਨ ਤੋਂ ਮਾਰ ਦਿੱਤਾ, ਉਸ ਮਿਸਰੀ ਦੇ ਹੱਥ ਵਿੱਚ ਜੁਲਾਹੇ ਦੇ ਸ਼ਤੀਰ ਵਰਗਾ ਇੱਕ ਬਰਛਾ ਸੀ ਪਰ ਉਹ ਇੱਕ ਸੋਟਾ ਲੈ ਕੇ ਉਹ ਦੇ ਕੋਲ ਉਤਰਿਆ ਅਤੇ ਉਹ ਨੇ ਬਰਛਾ ਮਿਸਰੀ ਦੇ ਹੱਥੋਂ ਖੋਹ ਲਿਆ, ਅਤੇ ਉਸੇ ਦੇ ਬਰਛੇ ਨਾਲ ਉਸ ਨੂੰ ਮਾਰ ਸੁੱਟਿਆ ।

24ਯਹੋਯਾਦਾ ਦਾ ਪੁੱਤਰ ਬਨਾਯਾਹ ਨੇ ਇਹੋ ਜੇਹੇ ਕੰਮ ਕੀਤੇ, ਅਤੇ ਉਹ ਉਨ੍ਹਾਂ ਤਿੰਨਾਂ ਸੂਰਮਿਆਂ ਵਿਚੋਂ ਮੰਨਿਆਂ ਦੰਨਿਆ ਸੀ

25ਵੇਖੋ ਤਾਂ ਉਹ ਉਨ੍ਹਾਂ ਤੀਹਾਂ ਨਾਲੋਂ ਪਤਵੰਤਾ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ਅਤੇ ਦਾਊਦ ਨੇ ਉਹ ਨੂੰ ਆਪਣੇ ਰਾਖਿਆਂ ਦੇ ਉੱਤੇ ਨਿਯੁਕਤ ਕੀਤਾ ।

26ਫੌਜਾਂ ਦੇ ਸੂਰਮੇ ਇਹ ਸਨ, ਯੋਆਬ ਦਾ ਭਰਾ ਅਸਾਹੇਲ, ਬੈਤਲਹਮੀ ਦੋਦੋ ਦਾ ਪੁੱਤਰ ਅਲਹਾਨਾਨ

27ਹਰੋਰੀ ਸ਼ੰਮੋਥ, ਪਲੋਨੀ ਹਲਸ

28ਤਕੋਈ ਇੱਕੇਸ਼ ਦਾ ਪੁੱਤਰ ਈਰਾ, ਅੰਨਥੋਥੀ ਅਬੀਅਜ਼ਰ

29ਹੁਸ਼ਾਥੀ ਸਿੱਬਕਈ, ਅਹੋਹੀ ਈਲਈ,

30ਨਟੋਫਾਥੀ ਮਹਰਈ, ਨਟੋਫਾਥੀ ਬਅਨਾਹ ਦਾ ਪੁੱਤਰ ਹੇਲਦ

31ਗਿਬਅਰ ਦਾ ਬਿਨਯਾਮੀਨੀ ਰੀਬਈ ਦਾ ਪੁੱਤਰ ਈਥਈ, ਪਰਆਥੋਨੀ ਬਨਾਯਾਹ,

32ਗਾਅਸ਼ ਦੇ ਨਦੀਆਂ ਦਾ ਹੂਰਈ, ਅਰਬਾਥੀ ਅਬੀਏਲ,

33ਬਹਰੂਮੀ ਅਜ਼ਮਾਵਥ, ਸ਼ਅਲਬੋਨੀ ਅਲਯਹਬਾ

34ਗਿਜ਼ੋਨੀ ਹਾਸੇਮ ਦਾ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ

35ਹਰਾਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫਾਲ

36ਮਕੇਰਾਥੀ ਰੇਫਰ, ਪਲੋਨੀ ਅਹੀਯਾਹ

37ਕਰਮਲੀ ਹਸਰੋ, ਅਜ਼ਬਈ ਦਾ ਪੁੱਤਰ ਨਅਰਈ

38ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ

39ਅੰਮੋਨੀ ਸਲਕ, ਬੇਰੋਥੀ ਨਹਰਈ, ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤ੍ਰ ਦਾ ਚੁੱਕਣ ਵਾਲਾ

40ਯਿਥਰੀ ਈਰਾ, ਯਿਥਰੀ ਗਾਰੇਬ

41ਹਿੱਤੀ ਊਰੀਯਾਹ, ਅਹਲਈ ਦਾ ਪੁੱਤਰ ਜ਼ਾਬਾਦ

42ਰਊਬੇਨੀ ਸ਼ੀਜ਼ਾ ਦਾ ਪੁੱਤਰ ਅਦੀਨਾ ਰਊਬੇਨੀਆਂ ਦਾ ਮੁਖੀਆ ਤੇ ਉਹ ਦੇ ਨਾਲ ਤੀਹ

43ਮਅਕਾਹ ਦਾ ਪੁੱਤਰ ਹਾਨਾਨ, ਮਿਥਨੀ ਯੋਸ਼ਾਫਾਟ

44ਅਸ਼ਤਾਰਾਥੀ ਉੱਜ਼ੀਯਾਹ, ਅਰੋਏਰੀ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈਏਲ

45ਸ਼ਿਮਰੀ ਦਾ ਪੁੱਤਰ ਯਦੀਅਏਲ, ਤੇ ਉਹ ਦਾ ਭਰਾ ਯੋਹਾ ਤੀਸੀ

46ਮਹਵੀ ਅਲੀਏਲ ਤੇ ਅਲਨਅਮ ਦੇ ਪੁੱਤਰ ਯਿਰੀਬਈ ਤੇ ਯੋਸ਼ਵਯਾਹ ਅਤੇ ਮਿਥਮਾਹ ਮੋਆਬੀ

47ਅਲੀਏਲ ਤੇ ਓਬੇਦ ਤੇ ਯਅਸੀਏਲ ਮਸੋਬਾਯਾਥੀ ।


  Share Facebook  |  Share Twitter

 <<  1 Chronicles 11 >> 


Bible2india.com
© 2010-2025
Help
Dual Panel

Laporan Masalah/Saran