Bible 2 India Mobile
[VER] : [PUNJABI]     [PL]  [PB] 
 <<  Hosea 6 >> 

1ਆਓ, ਅਸੀਂ ਯਹੋਵਾਹ ਵੱਲ ਮੁੜੀਏ, ਉਹ ਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ, ਉਹ ਨੇ ਮਾਰਿਆ, ਉਹ ਪੱਟੀ ਬੰਨ੍ਹੇਗਾ ।

2ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਿਵਾਵੇਗਾ, ਤੀਜੇ ਦਿਨ ਉਹ ਸਾਨੂੰ ਉਠਾਵੇਗਾ, ਅਤੇ ਅਸੀਂ ਉਹ ਦੇ ਹਜ਼ੂਰ ਜੀਵਾਂਗੇ !

3ਅਸੀਂ ਜਾਣੀਏ, ਅਸੀਂ ਯਹੋਵਾਹ ਨੂੰ ਜਾਣਨ ਲਈ ਪਿੱਛੇ ਲੱਗੀਏ, ਉਹ ਦਾ ਨਿੱਕਲਣਾ ਸਵੇਰ ਦੇ ਚਾਨਣ ਵਾਂਗੂੰ ਪੱਕਾ ਹੈ, ਉਹ ਸਾਡੇ ਕੋਲ ਵਰਖਾ ਵਾਂਗੂੰ ਆਵੇਗਾ, ਆਖਰੀ ਵਰਖਾ ਵਾਂਗੂੰ ਜਿਹੜੀ ਭੂਮੀ ਨੂੰ ਸਿੰਜਦੀ ਹੈ ।

4ਹੇ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ ? ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਗੂੰ ਹੈ, ਅਤੇ ਤ੍ਰੇਲ ਵਾਂਗੂੰ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ ।

5ਇਸ ਲਈ ਮੈਂ ਆਪਣਿਆਂ ਨਬੀਆਂ ਦੇ ਰਾਹੀਂ ਵੱਢ ਸੁੱਟਿਆ, ਮੈਂ ਆਪਣੇ ਮੂੰਹ ਦੇ ਬਚਨਾਂ ਦੇ ਰਾਹੀਂ ਉਹਨਾਂ ਨੂੰ ਕਤਲ ਕੀਤਾ, ਅਤੇ ਮੇਰੇ ਨਿਆਂ ਚਾਨਣ ਵਾਂਗੂੰ ਨਿੱਕਲਦੇ ਹਨ ।

6ਮੈਂ ਦਯਾ ਚਾਹੁੰਦਾ ਹਾਂ, ਨਾ ਕਿ ਬਲੀਦਾਨ, ਅਤੇ ਪਰਮੇਸ਼ੁਰ ਦਾ ਗਿਆਨ ਹੋਮ ਬਲੀਆਂ ਨਾਲੋਂ ਵਧ ਕੇ ।

7ਉਹਨਾਂ ਨੇ ਆਦਮ ਵਾਂਗੂੰ ਨੇਮ ਦੀ ਉਲੰਘਣਾ ਕੀਤੀ, ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ ।

8ਗਿਲਆਦ ਕੁਕਰਮੀਆਂ ਦੀ ਨਗਰੀ ਹੈ, ਉਹ ਖੂਨ ਨਾਲ ਲਿੱਬੜੀ ਹੋਈ ਹੈ ।

9ਜਿਵੇਂ ਡਾਕੂਆਂ ਦੇ ਜੱਥੇ ਕਿਸੇ ਮਨੁੱਖ ਦੀ ਘਾਤ ਵਿੱਚ ਬਹਿੰਦੇ ਹਨ, ਤਿਵੇਂ ਜਾਜਕ ਇਕੱਠੇ ਹੋਏ ਹੋਏ ਹਨ, ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ, ਹਾਂ, ਉਹ ਬਦਕਾਰੀ ਕਰਦੇ ਹਨ !

10ਇਸਰਾਏਲ ਦੇ ਘਰਾਣੇ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ, ਉੱਥੇ ਅਫ਼ਰਾਈਮ ਦਾ ਵਿਭਚਾਰ ਸੀ, ਇਸਰਾਏਲ ਪਲੀਤ ਹੋ ਗਿਆ ਹੈ ।

11ਨਾਲੇ, ਹੇ ਯਹੂਦਾਹ, ਤੇਰੇ ਲਈ ਵਾਢੀ ਠਹਿਰਾਈ ਹੋਈ ਹੈ, ਜਦ ਮੈਂ ਆਪਣੀ ਪਰਜਾ ਗੁਲਾਮੀ ਤੋਂ ਮੋੜ ਲਿਆਵਾਂਗਾ ।



 <<  Hosea 6 >> 


Bible2india.com
© 2010-2025
Help
Single Panel

Laporan Masalah/Saran