Bible 2 India Mobile
[VER] : [PUNJABI]     [PL]  [PB] 
 <<  Jonah 2 >> 

1ਤਦ ਯੂਨਾਹ ਨੇ ਮੱਛੀ ਦੇ ਢਿੱਡ ਵਿੱਚੋਂ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਇਸ ਤਰ੍ਹਾਂ ਪ੍ਰਾਰਥਨਾ ਕੀਤੀ, -

2"ਮੈਂ ਆਪਣੇ ਔਖੇ ਸਮੇਂ ਵਿੱਚ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੂੰ ਮੇਰੀ ਅਵਾਜ਼ ਸੁਣੀ ।

3ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ ।

4ਤਦ ਮੈਂ ਕਿਹਾ, ਮੈਂ ਤੇਰੀਆਂ ਅੱਖਾਂ ਤੋਂ ਦੂਰ ਸੁੱਟਿਆ ਗਿਆ ਹਾਂ, ਤਾਂ ਵੀ ਮੈਂ ਫੇਰ ਤੇਰੇ ਪਵਿੱਤਰ ਮੰਦਰ ਵੱਲ ਤੱਕਾਂਗਾ ।

5ਪਾਣੀਆਂ ਨੇ ਮੈਨੂੰ ਜਾਨ ਤੱਕ ਘੁੱਟ ਲਿਆ, ਡੁੰਘਿਆਈ ਨੇ ਚੁਫ਼ੇਰਿਓਂ ਮੈਨੂੰ ਘੇਰ ਲਿਆ, ਸਾਗਰੀ ਜਾਲਾ ਮੇਰੇ ਸਿਰ ਉੱਤੇ ਲਪੇਟਿਆ ਗਿਆ !

6ਮੈਂ ਪਹਾੜਾਂ ਦੇ ਮੁੱਢਾਂ ਤੱਕ ਡੁੱਬ ਗਿਆ, ਧਰਤੀ ਦੀਆਂ ਪਰਤਾਂ ਨੇ ਸਦਾ ਦੇ ਲਈ ਮੈਨੂੰ ਢੱਕ ਲਿਆ, ਪਰ ਹੇ ਯਹੋਵਾਹ ! ਮੇਰੇ ਪਰਮੇਸ਼ੁਰ ਤੂੰ ਮੇਰੀ ਜਾਨ ਨੂੰ ਟੋਭੇ ਵਿੱਚੋਂ ਉੱਪਰ ਲਿਆਇਆ ।

7ਜਿਸ ਵੇਲੇ ਮੇਰਾ ਮਨ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾਹ ਨੂੰ ਯਾਦ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੇ ਪਵਿੱਤਰ ਮੰਦਰ ਵਿੱਚ ਪਹੁੰਚ ਗਈ ।

8ਜਿਹੜੇ ਵਿਅਰਥ ਵਸਤੂਆਂ ਨੂੰ ਮੰਨਦੇ ਹਨ, ਉਹ ਪਰਮੇਸ਼ੁਰ ਦੀ ਦਯਾ ਨੂੰ ਛੱਡ ਬੈਠੇ ਹਨ ।

9ਪਰ ਮੈਂ ਉੱਚੀ ਆਵਾਜ਼ ਨਾਲ ਧੰਨਵਾਦ ਕਰਦੇ ਹੋਏ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਉਸ ਨੂੰ ਪੂਰੀ ਕਰਾਂਗਾ, ਬਚਾਉ ਯਹੋਵਾਹ ਵੱਲੋਂ ਹੀ ਹੈ ।"

10ਤਦ ਯਹੋਵਾਹ ਨੇ ਮੱਛੀ ਨੂੰ ਆਗਿਆ ਦਿੱਤੀ ਅਤੇ ਉਸ ਨੇ ਯੂਨਾਹ ਨੂੰ ਸਮੁੰਦਰ ਦੇ ਕੰਢੇ ਉੱਤੇ ਉਗਲ ਦਿੱਤਾ ।


  Share Facebook  |  Share Twitter

 <<  Jonah 2 >> 


Bible2india.com
© 2010-2024
Help
Dual Panel

Laporan Masalah/Saran