Bible 2 India Mobile
[VER] : [PUNJABI]     [PL]  [PB] 
 <<  Joshua 14 >> 

1ਇਹ ਇਸਰਾਏਲੀਆਂ ਦੀਆਂ ਮਿਲਖਾਂ ਕਨਾਨ ਦੇਸ ਵਿੱਚ ਹਨ ਜਿਹੜੀਆਂ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਗੋਤਾਂ ਦੇ ਘਰਾਣਿਆਂ ਦੇ ਮੁੱਖੀਆਂ ਨੇ ਇਸਰਾਏਲੀਆਂ ਨੂੰ ਮਿਲਖ ਵਿੱਚ ਵੰਡੀਆਂ ।

2ਅਤੇ ਗੁਣਿਆਂ ਨਾਲ ਉਹਨਾਂ ਨੂੰ ਮਿਲਖ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਸਾਢੇ ਨੌਂ ਗੋਤਾਂ ਨੂੰ ਹੁਕਮ ਦਿੱਤਾ ਸੀ ।

3ਕਿਉਂ ਜੋ ਮੂਸਾ ਨੇ ਯਰਦਨ ਦੇ ਪਾਰ ਢਾਈ ਗੋਤਾਂ ਨੂੰ ਮਿਲਖ ਦਿੱਤੀ ਪਰ ਉਸ ਨੇ ਲੇਵੀਆਂ ਨੂੰ ਉਹਨਾਂ ਦੇ ਵਿੱਚ ਮਿਲਖ ਨਾ ਦਿੱਤੀ ।

4ਯੂਸੁਫ਼ ਦੀ ਅੰਸ ਦੇ ਦੋ ਗੋਤ ਸਨ, ਮਨੱਸ਼ਹ ਅਤੇ ਅਫ਼ਰਾਈਮ ਅਤੇ ਉਹਨਾਂ ਨੇ ਲੇਵੀਆਂ ਨੂੰ ਦੇਸ ਵਿੱਚ ਕੋਈ ਭਾਗ ਨਹੀਂ ਦਿੱਤਾ ਕੇਵਲ ਵੱਸਣ ਦੇ ਸ਼ਹਿਰ ਅਤੇ ਉਹਨਾਂ ਦੇ ਪਸ਼ੂਆਂ ਅਤੇ ਮਾਲ ਲਈ ਸ਼ਾਮਲਾਟ ਦਿੱਤੀ ।

5ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਇਸਰਾਏਲੀਆਂ ਨੇ ਕੀਤਾ ਅਤੇ ਦੇਸ ਨੂੰ ਵੰਡ ਲਿਆ ।

6ਤਦ ਯਹੂਦੀ ਗਿਲਗਾਲ ਵਿੱਚ ਯਹੋਸ਼ੁਆ ਕੋਲ ਆਏ ਅਤੇ ਯਫੁੰਨਾਹ ਕਨਿੱਜ਼ੀ ਦੇ ਪੁੱਤਰ ਕਾਲੇਬ ਨੇ ਉਹ ਨੂੰ ਆਖਿਆ ਕਿ ਤੂੰ ਉਸ ਗੱਲ ਨੂੰ ਜਾਣਦਾ ਹੈਂ ਜਿਹੜੀ ਯਹੋਵਾਹ ਨੇ ਪਰਮੇਸ਼ੁਰ ਦੇ ਬੰਦੇ ਮੂਸਾ ਨੂੰ ਕਾਦੇਸ ਬਰਨੇਆ ਵਿੱਚ ਮੇਰੇ ਵਿਖੇ ਅਤੇ ਤੇਰੇ ਵਿਖੇ ਆਖਿਆ ਸੀ ।

7ਮੈਂ ਚਾਲੀ ਸਾਲਾਂ ਦਾ ਸੀ ਜਦ ਯਹੋਵਾਹ ਦੇ ਦਾਸ ਮੂਸਾ ਨੇ ਮੈਨੂੰ ਕਾਦੇਸ ਬਰਨੇਆ ਤੋਂ ਉਸ ਦੇਸ ਦਾ ਖ਼ੋਜ ਕੱਢਣ ਲਈ ਭੇਜਿਆ ਅਤੇ ਜਿਵੇਂ ਮੇਰੇ ਮਨ ਵਿੱਚ ਆਇਆ ਮੈਂ ਉਹ ਖ਼ਬਰ ਉਹ ਨੂੰ ਦਿੱਤੀ ।

8ਤਦ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਤਾਹਾਂ ਗਏ ਲੋਕਾਂ ਦੇ ਦਿਲਾਂ ਨੂੰ ਉਦਾਸ ਕਰ ਦਿੱਤਾ ਪਰ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਲੱਗਾ ਰਿਹਾ ।

9ਮੂਸਾ ਨੇ ਉਸੇ ਦਿਨ ਇਹ ਸਹੁੰ ਖਾਧੀ ਕਿ ਜ਼ਰੂਰ ਇਹ ਧਰਤੀ ਜਿੱਥੋਂ ਦੀ ਤੇਰੇ ਪੈਰ ਲੰਘ ਗਏ ਹਨ ਤੇਰੇ ਲਈ ਤੇਰੇ ਪੁੱਤਰਾਂ ਲਈ ਇਸ ਕਾਰਨ ਸਦਾ ਦੀ ਭਾਗ ਹੋਵੇਗੀ ਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਦੇ ਪਿੱਛੇ ਲੱਗਾ ਰਿਹਾਂ ਹੈਂ ।

10ਹੁਣ ਵੇਖੋ ਯਹੋਵਾਹ ਨੇ ਮੈਨੂੰ ਇਹ ਪੰਤਾਲੀ ਸਾਲ ਜੀਉਂਦਾ ਰੱਖਿਆ ਹੈ, ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ । ਹੁਣ ਵੇਖੋ ਮੈਂ ਅੱਜ ਪਚਾਸੀਆਂ ਸਾਲਾਂ ਦਾ ਹਾਂ ।

11ਮੈਂ ਅੱਜੇ ਤੱਕ ਇੰਨਾ ਬਲਵੰਤ ਹਾਂ ਜਿੰਨਾ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ । ਜਿਵੇਂ ਮੇਰਾ ਬਲ ਉਸ ਵੇਲੇ ਸੀ ਉਸੇ ਤਰ੍ਹਾਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ ।

12ਹੁਣ ਮੈਨੂੰ ਇਹ ਪਹਾੜੀ ਦੇਸ ਦੇ ਜਿਹ ਦਾ ਯਹੋਵਾਹ ਨੇ ਉਸ ਦਿਨ ਬਚਨ ਕੀਤਾ ਸੀ ਕਿਉਂ ਜੋ ਤੂੰ ਉਸੇ ਦਿਨ ਸੁਣਿਆ ਕਿ ਅਨਾਕੀ ਉੱਥੇ ਸਨ ਅਤੇ ਸ਼ਹਿਰ ਵੱਡੇ ਅਤੇ ਗੜ੍ਹਾਂ ਵਾਲੇ ਸਨ ! ਸ਼ਾਇਦ ਯਹੋਵਾਹ ਮੇਰੇ ਨਾਲ ਰਹੇ ਅਤੇ ਮੈਂ ਉਹਨਾਂ ਨੂੰ ਕੱਢ ਸਕਾਂ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ ।

13ਯਹੋਸ਼ੁਆ ਨੇ ਉਸ ਨੂੰ ਬਰਕਤ ਦਿੱਤੀ ਅਤੇ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਹਬਰੋਨ ਹਿੱਸੇ ਵਿੱਚ ਦੇ ਦਿੱਤਾ ।

14ਇਸ ਕਾਰਨ ਅੱਜ ਦੇ ਦਿਨ ਹਬਰੋਨ ਯਫੁੰਨਾਹ ਕਨਿੱਜ਼ੀ ਦੇ ਪੁੱਤਰ ਕਾਲੇਬ ਦਾ ਭਾਗ ਹੈ ਕਿਉਂ ਜੋ ਉਹ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਮਗਰ ਮਗਰ ਤੁਰਦਾ ਰਿਹਾ ।

15ਅਤੇ ਹਬਰੋਨ ਦਾ ਨਾਮ ਇਸ ਤੋਂ ਅੱਗੇ ਕਿਰਯਥ-ਅਰਬਾ ਸੀ, ਉਹ ਅਰਬਾ ਅਨਾਕੀਆਂ ਵਿੱਚ ਸਭ ਤੋਂ ਵੱਡਾ ਆਦਮੀ ਸੀ । ਫਿਰ ਦੇਸ ਨੂੰ ਲੜਾਈ ਤੋਂ ਅਰਾਮ ਮਿਲਿਆ ।


  Share Facebook  |  Share Twitter

 <<  Joshua 14 >> 


Bible2india.com
© 2010-2024
Help
Dual Panel

Laporan Masalah/Saran