Bible 2 India Mobile
[VER] : [PUNJABI]     [PL]  [PB] 
 <<  Romans 5 >> 

1ਸੋ ਜਦੋਂ ਅਸੀਂ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨਾਲ ਮੇਲ ਰੱਖੀਏ ।

2ਜਿਸ ਦੇ ਰਾਹੀਂ ਅਸੀਂ ਵੀ ਵਿਸ਼ਵਾਸ ਦੇ ਦੁਆਰਾ ਉਸ ਕਿਰਪਾ ਤੱਕ ਪਹੁੰਚੇ ਜਿਹ ਦੇ ਵਿੱਚ ਅਸੀਂ ਖੜੇ ਹਾਂ, ਤਾਂ ਜੋ ਪਰਮੇਸ਼ੁਰ ਦੀ ਮਹਿਮਾ ਦੀ ਆਸ ਉੱਤੇ ਘਮੰਡ ਕਰੀਏ ।

3ਕੇਵਲ ਇਹੋ ਨਹੀਂ ਸਗੋਂ ਬਿਪਤਾ ਵਿੱਚ ਵੀ ਘਮੰਡ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਕਿ ਬਿਪਤਾ ਧੀਰਜ ਪੈਦਾ ਕਰਦੀ ਹੈ ।

4ਅਤੇ ਧੀਰਜ ਤੋਂ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ ।

5ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪਿਆਰ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ ।

6ਜਦੋਂ ਅਸੀਂ ਨਿਰਬਲ ਹੀ ਸੀ, ਤਦੋਂ ਮਸੀਹ ਸਮੇਂ ਸਿਰ ਪਾਪੀਆਂ ਦੇ ਲਈ ਮਰਿਆ ।

7ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ ।

8ਪ੍ਰੰਤੂ ਪਰਮੇਸ਼ੁਰ ਆਪਣਾ ਪਿਆਰ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ, ਕਿ ਜਦੋਂ ਅਸੀਂ ਪਾਪੀ ਹੀ ਸੀ, ਤਾਂ ਮਸੀਹ ਸਾਡੇ ਲਈ ਮਰਿਆ ।

9ਸੋ ਜਦੋਂ ਅਸੀਂ ਹੁਣ ਉਹ ਦੇ ਲਹੂ ਦੇ ਵਸੀਲੇ ਨਾਲ ਧਰਮੀ ਠਹਿਰਾਏ ਗਏ, ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੋਧ ਤੋਂ ਬਚਾਏ ਜਾਂਵਾਂਗੇ ।

10ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹ ਦੇ ਜੀਵਨ ਦੇ ਦੁਆਰਾ ਬਚ ਜਾਂਵਾਂਗੇ ।

11ਅਤੇ ਕੇਵਲ ਇਹੋ ਨਹੀਂ ਸਗੋਂ ਅਸੀਂ ਪਰਮੇਸ਼ੁਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਅਭਮਾਨ ਕਰਦੇ ਹਾਂ ।

12ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂ ਜੋ ਸਭਨਾਂ ਨੇ ਪਾਪ ਕੀਤਾ ।

13ਬਿਵਸਥਾ ਦੇ ਸਮੇਂ ਤੱਕ ਪਾਪ ਤਾਂ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ ।

14ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਉਨ੍ਹਾਂ ਉੱਤੇ ਵੀ ਰਾਜ ਕੀਤਾ ਜਿਨ੍ਹਾਂ ਨੇ ਆਦਮ ਦੀ ਅਣ-ਆਗਿਆਕਾਰੀ ਵਰਗਾ ਪਾਪ ਨਹੀਂ ਸੀ ਕੀਤਾ, ਜੋ ਆਉਣ ਵਾਲੇ ਆਦਮ ਦਾ ਨਮੂਨਾ ਹੈ ।

15ਪਰ ਇਸ ਤਰ੍ਹਾਂ ਨਹੀਂ ਕਿ ਜਿਹੋ ਜਿਹਾ ਅਪਰਾਧ ਹੋਇਆ ਉਹੋ ਜਿਹੀ ਦਾਤ ਵੀ ਹੋਈ, ਕਿਉਂਕਿ ਜਦ ਇੱਕ ਮਨੁੱਖ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ੁਰ ਦੀ ਕਿਰਪਾ ਅਤੇ ਉਹ ਦਾਤ ਜਿਹੜੀ ਇੱਕੋ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦੇ ਕਾਰਨ ਸੀ ਬਹੁਤਿਆਂ ਲੋਕਾਂ ਲਈ ਬਹੁਤੀ ਪ੍ਰਗਟ ਹੋਈ ।

16ਅਤੇ ਜਿਵੇਂ ਇੱਕ ਮਨੁੱਖ ਦੇ ਪਾਪ ਦੇ ਕਾਰਨ ਫਲ ਹੋਇਆ, ਤਿਵੇਂ ਹੀ ਵਰਦਾਨ ਦਾ ਹਾਲ ਨਹੀਂ, ਸਗੋਂ ਇੱਕ ਜਣੇ ਦੇ ਉੱਤੇ ਨਿਆਂ ਨੇ ਸਜ਼ਾ ਦਾ ਹੁਕਮ ਲਿਆਂਦਾ, ਪਰ ਕਿਰਪਾ ਦੇ ਕਾਰਨ ਬਹੁਤ ਸਾਰੇ ਅਪਰਾਧਾਂ ਤੋਂ ਦਾਤ ਨੇ ਧਾਰਮਿਕਤਾ ਨੂੰ ਲਿਆਉਂਦਾ l

17ਜਦੋਂ ਉਸ ਨੇ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧੀਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਾਰਮਿਕਤਾ ਦੀ ਦਾਤ ਬਹੁਤੀ ਮਿਲੀ ਹੈ ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ ।

18ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਾਰਿਆਂ ਮਨੁੱਖਾਂ ਉੱਤੇ ਦੋਸ਼ ਲੱਗਾ ਤਿਵੇਂ ਹੀ ਧਾਰਮਿਕਤਾ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ ।

19ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਣ-ਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ ਤਿਵੇਂ ਹੀ ਇਸ ਇੱਕ ਦੀ ਆਗਿਆਕਾਰੀ ਦੇ ਕਾਰਨ ਵੀ ਬਹੁਤ ਧਰਮੀ ਠਹਿਰਾਏ ਜਾਣਗੇ ।

20ਅਤੇ ਬਿਵਸਥਾ ਵਿਚਕਾਰ ਆ ਗਈ ਕਿ ਅਪਰਾਧ ਬਹੁਤ ਹੋਵੇ ਪਰ ਜਿੱਥੇ ਪਾਪ ਬਹੁਤਾ ਹੋਇਆ ਉੱਥੇ ਕਿਰਪਾ ਵੀ ਬਹੁਤ ਜ਼ਿਆਦਾ ਹੋਈ ।

21ਇਸ ਲਈ ਕਿ ਜਿਵੇਂ ਪਾਪ ਨੇ ਮੌਤ ਫੈਲਾਉਂਦੇ ਦੇ ਹੋਏ ਰਾਜ ਕੀਤਾ, ਤਿਵੇਂ ਕਿਰਪਾ ਨੇ ਵੀ ਯਿਸੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਾਰਮਿਕਤਾ ਦੇ ਰਾਹੀਂ ਰਾਜ ਕੀਤਾ ।


  Share Facebook  |  Share Twitter

 <<  Romans 5 >> 


Bible2india.com
© 2010-2024
Help
Dual Panel

Laporan Masalah/Saran