Bible 2 India Mobile
[VER] : [PUNJABI]     [PL]  [PB] 
 <<  Colossians 2 >> 

1ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਜੋ ਮੈਂ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਜਿਨ੍ਹਾਂ ਮੇਰਾ ਮੂੰਹ ਕਦੇ ਨਹੀਂ ਵੇਖਿਆ ਕਿੰਨੀ ਮਿਹਨਤ ਕਰਦਾ ਹਾਂ ।

2ਤਾਂ ਜੋ ਉਨ੍ਹਾਂ ਦੇ ਦਿਲਾਂ ਨੂੰ ਤਸੱਲੀ ਹੋਵੇ ਅਤੇ ਓਹ ਪਿਆਰ ਵਿੱਚ ਬਣੇ ਰਹਿਣ ਕਿ ਓਹ ਸਮਝ ਦੀ ਪੂਰੀ ਵਿਸ਼ਵਾਸ ਦੇ ਸਾਰੇ ਧਨ ਨੂੰ ਪ੍ਰਾਪਤ ਕਰ ਲੈਣ ਅਤੇ ਪਰਮੇਸ਼ੁਰ ਦੇ ਭੇਤ ਨੂੰ ਜਾਣ ਲੈਣ ਅਰਥਾਤ ਮਸੀਹ ਨੂੰ ।

3ਜਿਸ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਲੁਕੇ ਹੋਏ ਹਨ ।

4ਮੈਂ ਇਹ ਆਖਦਾ ਹਾਂ ਕਿ ਭਰਮਾਉਣ ਵਾਲੀਆਂ ਗੱਲਾਂ ਨਾਲ ਕੋਈ ਤੁਹਾਨੂੰ ਗੁਮਰਾਹ ਨਾ ਕਰ ਲਵੇ ।

5ਕਿਉਂ ਜੋ ਮੈਂ ਭਾਵੇਂ ਸਰੀਰ ਕਰਕੇ ਤੁਹਾਡੇ ਤੋਂ ਦੂਰ ਹਾਂ ਪਰ ਆਤਮਾ ਕਰਕੇ ਤੁਹਾਡੇ ਕੋਲ ਹਾਂ ਅਤੇ ਤੁਹਾਡੇ ਜੀਵਨ ਦੇ ਚਾਲ-ਚਲਣ ਅਤੇ ਤੁਹਾਡੀ ਮਸੀਹ ਉੱਤੇ ਵਿਸ਼ਵਾਸ ਦੀ ਦ੍ਰਿੜ੍ਹਤਾ ਵੇਖ ਕੇ ਅਨੰਦ ਹੁੰਦਾ ਹਾਂ ।

6ਸੋ ਜਿਵੇਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ, ਤਿਵੇਂ ਤੁਸੀਂ ਉਹ ਦੇ ਵਿੱਚ ਚੱਲਦੇ ਜਾਓ ।

7ਅਤੇ ਜੜ੍ਹ ਫੜ੍ਹ ਕੇ ਵਧਦੇ ਜਾਓ ਅਤੇ ਆਪਣੀ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ, ਧੰਨਵਾਦ ਬਹੁਤਾ ਕਰਦੇ ਜਾਓ ।

8ਸਾਵਧਾਨ ਰਹੋ ਕਿ ਕੋਈ ਆਪਣੀ ਸਿੱਖਿਆ ਅਤੇ ਫ਼ਜ਼ੂਲ ਧੋਖੇ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੁੱਖ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ ।

9ਕਿਉਂ ਜੋ ਪਰਮੇਸ਼ੁਰ ਦੀ ਸਾਰੀ ਭਰਪੂਰੀ ਉਸੇ ਵਿੱਚ ਹੋ ਕੇ ਵੱਸਦੀ ਹੈ ।

10ਅਤੇ ਤੁਸੀਂ ਉਹ ਦੇ ਵਿੱਚ ਪੂਰੇ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ ।

11ਜਿਸ ਦੇ ਵਿੱਚ ਤੁਸੀਂ ਅਜਿਹੀ ਸੁੰਨਤ ਨਾਲ ਸੁੰਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ, ਅਰਥਾਤ ਮਸੀਹ ਵਾਲੀ ਸੁੰਨਤ ਹੈ, ਜਿਸ ਦੇ ਵਿੱਚ ਸਰੀਰਕ ਮਾਸ ਲਾਹ ਸੁੱਟੀਦਾ ਹੈ ।

12ਤੁਸੀਂ ਬਪਤਿਸਮੇ ਵਿੱਚ ਉਹ ਦੇ ਨਾਲ ਦੱਬੇ ਗਏ, ਜਿਹ ਦੇ ਵਿੱਚ ਪਰਮੇਸ਼ੁਰ ਦੇ ਕੰਮਾਂ ਉੱਤੇ ਵਿਸ਼ਵਾਸ ਰੱਖ ਕੇ ਜਿਵੇਂ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਾਇਆ, ਤੁਸੀਂ ਉਹ ਦੇ ਨਾਲ ਜਿਉਂਦੇ ਉੱਠਾਏ ਵੀ ਗਏ ।

13ਅਤੇ ਉਸ ਨੇ ਤੁਹਾਨੂੰ ਜਿਹੜੇ ਆਪਣੇ ਪਾਪ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਨ ਮਰੇ ਹੋਏ ਸੀ, ਉਹ ਦੇ ਨਾਲ ਜਿਉਂਦੇ ਹੋਏ ਕਿਉਂ ਜੋ ਉਸ ਨੇ ਸਾਡੇ ਸਾਰੇ ਪਾਪ ਸਾਨੂੰ ਮਾਫ਼ ਕੀਤੇ ।

14ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਵਿਰੁੱਧ ਸੀ ਉਸ ਨੇ ਖ਼ਤਮ ਕਰ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਕੱਢ ਸੁੱਟਿਆ ।

15ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਤੋਂ ਉਤਾਰ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਜਿੱਤ ਕੇ ਖੁੱਲਮ-ਖੁੱਲ੍ਹਾ ਤਮਾਸ਼ਾ ਬਣਾਇਆ ।

16ਇਸ ਲਈ ਖਾਣ-ਪੀਣ, ਤਿਉਹਾਰ, ਅਮੱਸਿਆ ਜਾਂ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਗਲਤ ਦੋਸ਼ ਨਾ ਲਾਵੇ ।

17ਇਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ, ਪਰ ਵਾਸਤਵਿਕਤਾ ਮਸੀਹ ਹੈ ।

18ਕੋਈ ਮਨੁੱਖ ਅਧੀਨਤਾਈ ਅਤੇ ਦੂਤਾਂ ਦੀ ਪੂਜਾ ਨੂੰ ਕਰ ਕੇ ਤੁਹਾਨੂੰ ਇਨਾਮ ਤੋਂ ਕਿਤੇ ਵਾਂਝਾ ਨਾ ਰੱਖੇ ਜਿਹੜਾ ਆਪਣੀ ਸਰੀਰਕ ਬੁੱਧ ਤੋਂ ਅਕਾਰਥ ਫੁੱਲ ਕੇ ਵੇਖੀਆਂ ਹੋਈਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ ।

19ਅਤੇ ਉਸ ਸਿਰ ਨੂੰ ਫੜ੍ਹੀ ਨਹੀਂ ਰੱਖਦਾ ਜਿਸ ਤੋਂ ਸਾਰੀ ਦੇਹੀ ਜੋੜਾਂ ਅਤੇ ਪੱਠਿਆਂ ਦੇ ਰਾਹੀਂ ਪਲ ਕੇ ਅਤੇ ਆਪਸ ਵਿੱਚ ਜੁੜ ਕੇ ਪਰਮੇਸ਼ੁਰ ਦੀ ਵੱਲੋਂ ਵਧਦੀ ਜਾਂਦੀ ਹੈ ।

20ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਮੁੱਖ ਗੱਲਾਂ ਤੋਂ ਮਰ ਗਏ ਤਾਂ ਸੰਸਾਰ ਵਿੱਚ ਜਿਉਂਦਿਆਂ ਵਾਂਗੂੰ ਕਿਉਂ ਇਸ ਤਰ੍ਹਾਂ ਦੀਆਂ ਬਿਧੀਆਂ ਦੇ ਵੱਸ ਵਿੱਚ ਆਉਂਦੇ ਹੋ ਜਿਹੜੀਆਂ ਮਨੁੱਖਾਂ ਦੀਆਂ ਆਗਿਆ ਅਤੇ ਸਿੱਖਿਆ ਦੇ ਅਨੁਸਾਰ ਹਨ ।

21ਜਿਵੇਂ, ਹੱਥ ਨਾ ਲਾਵੀਂ, ਨਾ ਚੱਖੀਂ, ਨਾ ਛੋਹਵੀਂ ?

22ਇਹ ਸਾਰੀਆਂ ਵਸਤਾਂ ਵਰਤਣ ਨਾਲ ਹੀ ਨਾਸ ਹੋ ਜਾਣਗੀਆਂ ।

23ਭਾਵੇਂ ਇਹ ਗੱਲਾਂ ਮਨ ਮਰਜ਼ੀ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਸੂਝਵਾਨ ਨਾਮ ਦੇ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ ।


  Share Facebook  |  Share Twitter

 <<  Colossians 2 >> 


Bible2india.com
© 2010-2024
Help
Dual Panel

Laporan Masalah/Saran