Bible 2 India Mobile
[VER] : [PUNJABI]     [PL]  [PB] 
 <<  Haggai 1 >> 

1ਦਾਰਾ ਰਾਜੇ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ, ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਕੋਲ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਕੋਲ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ,

2ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ - ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦੇ ਭਵਨ ਨੂੰ ਬਣਾਉਣ ਦਾ ਸਮਾਂ ਨਹੀਂ ਆਇਆ ।

3ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ

4ਕੀ, ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਬਣਾਏ ਹੋਏ ਘਰਾਂ ਵਿੱਚ ਰਹੋ, ਜਦ ਕਿ ਇਹ ਭਵਨ ਬਰਬਾਦ ਪਿਆ ਹੈ ?

5ਹੁਣ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪਣੇ ਚਾਲ ਚੱਲਣ ਉੱਤੇ ਧਿਆਨ ਦਿਓ ।

6ਤੁਸੀਂ ਬਹੁਤ ਬੀਜਿਆ ਪਰ ਥੋੜ੍ਹਾ ਵੱਢਿਆ, ਤੁਸੀਂ ਖਾਂਦੇ ਹੋ ਪਰ ਰੱਜਦੇ ਨਹੀਂ, ਤੁਸੀਂ ਪੀਂਦੇ ਹੋ ਪਰ ਤੁਹਾਡੀ ਪਿਆਸ ਨਹੀਂ ਬੁੱਝਦੀ, ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ ।

7ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪਣੇ ਚਾਲ ਚੱਲਣ ਤੇ ਧਿਆਨ ਦਿਓ ।

8ਪਹਾੜ ਉੱਤੇ ਚੜ੍ਹੋ, ਲੱਕੜੀ ਲਿਆਓ, ਇਸ ਭਵਨ ਨੂੰ ਬਣਾਓ ਕਿ ਮੈਂ ਉਸ ਤੋਂ ਪਰਸੰਨ ਹੋਵਾਂ ਅਤੇ ਮੇਰੀ ਵਡਿਆਈ ਹੋਵੇ, ਯਹੋਵਾਹ ਦਾ ਵਾਕ ਹੈ ।

9ਤੁਸੀਂ ਬਹੁਤੇ ਦੀ ਆਸ ਰੱਖੀ ਪਰ ਵੇਖੋ, ਤੁਹਾਨੂੰ ਥੋੜ੍ਹਾ ਮਿਲਿਆ ਅਤੇ ਜਦੋਂ ਤੁਸੀਂ ਉਸ ਨੂੰ ਆਪਣੇ ਘਰ ਲਿਆਏ, ਤਾਂ ਮੈਂ ਉਸ ਨੂੰ ਵੀ ਉਡਾ ਦਿੱਤਾ । ਕਿਉਂ ? ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਇਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ ਆਪਣੇ ਘਰਾਂ ਨੂੰ ਭੱਜ ਜਾਂਦੇ ਹੋ ।

10ਇਸ ਕਾਰਨ ਹੀ ਅਕਾਸ਼ ਨੇ ਤੁਹਾਡੇ ਲਈ ਤ੍ਰੇਲ ਰੋਕੀ ਅਤੇ ਧਰਤੀ ਨੇ ਆਪਣੀ ਉਪਜਾਊ ਸ਼ਕਤੀ ਨੂੰ ਰੋਕਿਆ ਹੈ

11ਅਤੇ ਮੈਂ ਧਰਤੀ, ਪਹਾੜਾਂ, ਅੰਨ, ਨਵੀਂ ਮੈਅ, ਤੇਲ ਅਤੇ ਜ਼ਮੀਨ ਦੀ ਸਾਰੀ ਪੈਦਾਵਰ ਉੱਤੇ ਅਤੇ ਆਦਮੀਆਂ, ਪਸ਼ੂਆਂ ਅਤੇ ਹੱਥਾਂ ਦੇ ਸਾਰੇ ਕੰਮ ਉੱਤੇ ਵੀ ਕਾਲ ਨੂੰ ਪਾ ਦਿੱਤਾ ਹੈ ।

12ਤਦ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ-ਜਾਜਕ ਅਤੇ ਬਚੇ ਹੋਏ ਸਾਰੇ ਲੋਕਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਅਵਾਜ਼ ਨੂੰ ਧਿਆਨ ਨਾਲ ਸੁਣਿਆ । ਪਰਮੇਸ਼ੁਰ ਯਹੋਵਾਹ ਦੇ ਭੇਜੇ ਹੋਏ ਨਬੀ ਹੱਜਈ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਲੋਕ ਯਹੋਵਾਹ ਤੋਂ ਡਰੇ ।

13ਤਦ ਯਹੋਵਾਹ ਦੇ ਦੂਤ ਹੱਜਈ ਨੇ ਯਹੋਵਾਹ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ, ਯਹੋਵਾਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ ।

14ਫੇਰ ਯਹੋਵਾਹ ਨੇ ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ-ਜਾਜਕ ਅਤੇ ਸਾਰੇ ਬਾਕੀ ਲੋਕਾਂ ਦੇ ਆਤਮਾ ਨੂੰ ਪਰੇਰਿਆ, ਤਾਂ ਉਹ ਆਏ ਅਤੇ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਦੇ ਭਵਨ ਉੱਤੇ ਕੰਮ ਕਰਨ ਲੱਗੇ ।

15ਇਹ ਦਾਰਾ ਰਾਜੇ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਹੋਇਆ ।


  Share Facebook  |  Share Twitter

 <<  Haggai 1 >> 


Bible2india.com
© 2010-2024
Help
Dual Panel

Laporan Masalah/Saran