Bible 2 India Mobile
[VER] : [PUNJABI]     [PL]  [PB] 
 <<  Ephesians 1 >> 

1ਪੌਲੁਸ, ਜੋ ਪਰਮੇਸ਼ੁਰ ਦੀ ਮਰਜ਼ੀ ਤੋਂ ਮਸੀਹ ਯਿਸੂ ਦਾ ਰਸੂਲ ਹਾਂ ! ਅੱਗੇ ਯੋਗ ਉਨ੍ਹਾਂ ਸੰਤਾਂ ਨੂੰ ਜਿਹੜੇ ਅਫ਼ਸੁਸ ਵਿੱਚ ਵੱਸਦੇ ਹਨ ਅਤੇ ਮਸੀਹ ਯਿਸੂ ਵਿੱਚ ਵਿਸ਼ਵਾਸਯੋਗ ਹਨ,

2ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਮਿਲਦੀ ਰਹੇ l

3ਧੰਨ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਸ ਨੇ ਮਸੀਹ ਵਿੱਚ ਸਵਰਗੀ ਥਾਵਾਂ ਵਿੱਚ ਸਭ ਪਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ !

4ਜਿਵੇਂ ਉਸ ਨੇ ਸਾਨੂੰ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਉਸ ਵਿੱਚ ਚੁਣ ਲਿਆ ਕਿ ਅਸੀਂ ਉਹ ਦੇ ਸਨਮੁਖ ਪਿਆਰ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ !

5ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤਰ ਹੋਣ ਨੂੰ ਅੱਗੋਂ ਹੀ ਠਹਿਰਾਇਆ !

6ਕਿ ਉਹ ਦੀ ਕਿਰਪਾ ਦੀ ਮਹਿਮਾ ਦੀ ਵਡਿਆਈ ਹੋਵੇ ਜਿਹੜੀ ਉਹ ਨੇ ਉਸ ਪਿਆਰੇ ਪੁੱਤਰ ਵਿੱਚ ਸਾਨੂੰ ਬਖਸ਼ ਦਿੱਤੀ !

7ਜਿਸ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ, ਸਾਨੂੰ ਛੁਟਕਾਰਾ ਅਤੇ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ,

8ਜਿਸ ਕਿਰਪਾ ਨੂੰ ਉਹ ਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਵਧੇਰੇ ਦਿੱਤਾ !

9ਕਿਉਂ ਜੋ ਉਹ ਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ, ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਮਸੀਹ ਵਿੱਚ ਧਾਰਿਆ ਸੀ !

10ਕਿ ਸਮਿਆਂ ਦੀ ਪੂਰਨਤਾ ਵਿੱਚ, ਉਹ ਸਭਨਾਂ ਨੂੰ ਜੋ ਸਵਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ !

11ਹਾਂ, ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਦੇ ਅਨੁਸਾਰ ਜਿਹੜਾ ਆਪਣੀ ਮਰਜ਼ੀ ਦੇ ਮਤੇ ਅਨੁਸਾਰ ਸੱਭੋ ਕੁੱਝ ਕਰਦਾ ਹੈ ਅੱਗੋਂ ਹੀ ਠਹਿਰਾਏ ਜਾ ਕੇ ਵਾਰਿਸ ਬਣ ਗਏ !

12ਕਿ ਅਸੀਂ ਜਿਹਨਾਂ ਪਹਿਲਾਂ ਮਸੀਹ ਉੱਤੇ ਆਸ ਰੱਖੀ ਸੀ ਉਹ ਦੀ ਮਹਿਮਾ ਦੀ ਵਡਿਆਈ ਦਾ ਕਾਰਨ ਹੋਈਏ !

13ਉਸ ਵਿੱਚ ਜਿਸ ਵੇਲੇ ਤੁਸੀਂ ਸਚਿਆਈ ਦਾ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਵਿਸ਼ਵਾਸ ਵੀ ਕੀਤੀ ਤਾਂ ਵਾਇਦੇ ਦੇ ਪਵਿੱਤਰ ਆਤਮਾ ਦੀ ਤੁਹਾਡੇ ਉੱਤੇ ਵੀ ਮੋਹਰ ਲੱਗੀ !

14ਇਹ ਪਰਮੇਸ਼ੁਰ ਦੇ ਆਪਣੇ ਲੋਕਾਂ ਦੇ ਛੁਟਕਾਰੇ ਦੇ ਲਈ ਸਾਡੀ ਵਿਰਾਸਤ ਦੀ ਸਾਈ ਹੈ ਕਿ ਉਹ ਦੀ ਮਹਿਮਾ ਦੀ ਵਡਿਆਈ ਹੋਵੇ l

15ਇਸ ਕਾਰਨ ਮੈਂ ਵੀ ਤੁਹਾਡੇ ਵਿਸ਼ਵਾਸ ਨੂੰ ਜੋ ਪ੍ਰਭੂ ਯਿਸੂ ਦੇ ਉੱਤੇ ਹੈ ਅਤੇ ਉਸ ਪਿਆਰ ਬਾਰੇ ਜੋ ਸਭਨਾਂ ਸੰਤਾਂ ਦੇ ਲਈ ਹੈ ਸੁਣਿਆ !

16ਮੈਂ ਲਗਾਤਾਰ ਤੁਹਾਡੇ ਲਈ ਧੰਨਵਾਦ ਕਰਨ ਤੋਂ ਅਤੇ ਪ੍ਰਾਰਥਨਾ ਵਿੱਚ ਯਾਦ ਕਰਦਿਆਂ ਨਹੀਂ ਹਟਦਾ !

17ਭਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ, ਜਿਹੜਾ ਮਹਿਮਾ ਦਾ ਪਿਤਾ ਹੈ ਆਪਣੀ ਪੂਰੀ ਪਛਾਣ ਵਿੱਚ ਗਿਆਨ ਦਾ ਆਤਮਾ ਅਤੇ ਪਰਕਾਸ਼ ਤੁਹਾਨੂੰ ਦੇਵੇ !

18ਕਿ ਤੁਹਾਡੇ ਮਨ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਕਿ ਉਹ ਦੇ ਬੁਲਾਏ ਜਾਣ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹ ਦੀ ਮਹਿਮਾ ਦੀ ਵਿਰਾਸਤ ਦਾ ਵਡਮੁੱਲਾ ਖਜ਼ਾਨਾ ਕੀ ਹੈ !

19ਉਸ ਦੀ ਸਮਰੱਥਾ, ਸਾਡੇ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਬਹੁਤ ਮਹਾਨ ਹੈ ! ਇਹ ਸਭ ਉਸ ਦੀ ਵੱਡੀ ਸ਼ਕਤੀ ਦੇ ਕਾਰਜ ਅਨੁਸਾਰ ਹੈ

20ਜਿਹੜਾ ਉਹ ਨੇ ਮਸੀਹ ਵਿੱਚ ਕੀਤਾ ਜਦ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਸਵਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਿਠਾਇਆ !

21ਉਹ ਹਰੇਕ ਹਕੂਮਤ, ਅਧਿਕਾਰ, ਸਮਰੱਥਾ, ਰਿਆਸਤ, ਅਤੇ ਹਰੇਕ ਨਾਮ ਦੇ ਉਤਾਹਾਂ ਹੈ ਜੋ ਨਾ ਕੇਵਲ ਇਸ ਜੁੱਗ ਵਿੱਚ ਸਗੋਂ ਆਉਣ ਵਾਲੇ ਜੁੱਗ ਵਿੱਚ ਵੀ ਲੈਂਦੇ ਹਾਂ !

22ਅਤੇ ਸੱਭੋ ਕੁੱਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਠਹਿਰਾ ਕੇ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ !

23ਇਹ ਉਸ ਦੀ ਦੇਹ ਹੈ, ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁੱਝ ਪੂਰਾ ਕਰਦਾ ਹੈ !


  Share Facebook  |  Share Twitter

 <<  Ephesians 1 >> 


Bible2india.com
© 2010-2024
Help
Dual Panel

Laporan Masalah/Saran