Bible 2 India Mobile
[VER] : [PUNJABI]     [PL]  [PB] 
 <<  3 John 1 >> 

1ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਪਿਆਰੇ ਗਾਯੁਸ ਨੂੰ ਜਿਸ ਨੂੰ ਮੈਂ ਸੱਚ-ਮੁੱਚ ਪਿਆਰ ਰੱਖਦਾ ਹਾਂ ।

2ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਿਵੇਂ ਤੇਰੀ ਜਾਨ ਸੁੱਖ-ਸਾਂਦ ਨਾਲ ਹੈ, ਤਿਵੇਂ ਤੂੰ ਸਭਨੀਂ ਗੱਲੀਂ ਸੁੱਖ-ਸਾਂਦ ਨਾਲ ਅਤੇ ਤੰਦਰੁਸਤ ਰਹੇਂ ।

3ਮੈਂ ਬਹੁਤ ਅਨੰਦ ਹੋਇਆ ਜਦੋਂ ਕਦੇ ਭਰਾਵਾਂ ਨੇ ਆ ਕੇ ਤੇਰੀ ਸਚਿਆਈ ਦੀ ਗਵਾਹੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਵੀ ਹੈਂ ।

4ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸਚਿਆਈ ਉੱਤੇ ਚੱਲਦੇ ਹਨ ।

5ਪਿਆਰਿਆ, ਜੋ ਸੇਵਾ ਤੂੰ ਭਰਾਵਾਂ ਅਤੇ ਪਰਦੇਸੀਆਂ ਨਾਲ ਕਰਦਾ ਹੈ, ਸੋ ਵਫਾਦਾਰੀ ਦਾ ਕੰਮ ਕਰਦਾ ਹੈ ।

6ਜਿਨ੍ਹਾਂ ਨੇ ਕਲੀਸਿਯਾ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ । ਜੇ ਤੂੰ ਉਹਨਾਂ ਨੂੰ ਅਗਾਹਾਂ ਪਹੁੰਚਾ ਦੇਵੇਂ, ਜਿਸ ਤਰ੍ਹਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਯੋਗ ਹੈ, ਤਾਂ ਚੰਗਾ ਕਰੇਂਗਾ ।

7ਕਿਉਂ ਜੋ ਉਹ ਉਸ ਨਾਮ ਦੇ ਨਮਿੱਤ ਨਿੱਕਲ ਤੁਰੇ ਅਤੇ ਪਰਾਈਆਂ ਕੌਮਾਂ ਤੋਂ ਕੁੱਝ ਨਹੀਂ ਲੈਂਦੇ ।

8ਇਸ ਲਈ ਸਾਨੂੰ ਚਾਹੀਦਾ ਹੈ, ਜੋ ਇਹੋ ਜਿਹਿਆਂ ਦੀ ਪ੍ਰਾਹੁਣਚਾਰੀ ਕਰੀਏ ਤਾਂ ਕਿ ਸਚਿਆਈ ਵਿੱਚ ਉਹਨਾਂ ਦੇ ਸਹਿਕਰਮੀ ਹੋਈਏ ।

9ਮੈਂ ਕਲੀਸਿਯਾ ਨੂੰ ਕੁੱਝ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਵੱਡਾ ਹੋਣਾ ਚਾਹੁੰਦਾ ਹੈ, ਸਾਡੀ ਗੱਲ ਨਹੀਂ ਮੰਨਦਾ ।

10ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਉਹਨਾਂ ਕੰਮਾਂ ਨੂੰ ਚੇਤੇ ਕਰਾਵਾਂਗਾ, ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਦੁਰਬਚਨ ਬੋਲਦਾ ਹੈ, ਅਤੇ ਐਨੇ ਨਾਲ ਹੀ ਰਾਜ਼ੀ ਨਹੀਂ ਹੁੰਦਾ ਪਰ ਨਾ ਤਾਂ ਆਪ ਭਰਾਵਾਂ ਦਾ ਆਦਰ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਰੋਕਦਾ ਹੈ ਅਤੇ ਉਹਨਾਂ ਨੂੰ ਕਲੀਸਿਯਾ ਵਿੱਚੋਂ ਕੱਢ ਦਿੰਦਾ ਹੈ !

11ਪਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ । ਜਿਹੜਾ ਭਲਾ ਕਰਦਾ ਹੈ ਉਹ ਪਰਮੇਸ਼ੁਰ ਤੋਂ ਹੈ । ਜਿਹੜਾ ਬੁਰਾ ਕਰਦਾ ਹੈ, ਉਹ ਨੇ ਪਰਮੇਸ਼ੁਰ ਨੂੰ ਨਹੀਂ ਵੇਖਿਆ ਹੈ ।

12ਦਿਮੇਤ੍ਰਿਯੁਸ ਦੀ ਸਭਨਾਂ ਨੇ ਅਤੇ ਸਚਿਆਈ ਨੇ ਆਪ ਵੀ ਗਵਾਹੀ ਦਿੱਤੀ ਹੈ, ਸਗੋਂ ਅਸੀਂ ਵੀ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚ ਹੈ ।

13ਲਿਖਣਾ ਤਾਂ ਤੈਨੂੰ ਮੈਂ ਬਹੁਤ ਕੁੱਝ ਸੀ ਪਰ ਮੈਂ ਨਹੀਂ ਚਾਹੁੰਦਾ ਕਿ ਸਿਆਹੀ ਅਤੇ ਕਲਮ ਨਾਲ ਤੈਨੂੰ ਲਿਖਾਂ ।

14ਪਰ ਮੈਨੂੰ ਆਸ ਹੈ ਕਿ ਤੈਨੂੰ ਜਲਦੀ ਮਿਲਾਂ । ਫਿਰ ਅਸੀਂ ਆਹਮਣੇ ਸਾਹਮਣੇ ਗੱਲਾਂ ਕਰਾਂਗੇ । (1-15) ਤੈਨੂੰ ਸ਼ਾਂਤੀ ਪ੍ਰਾਪਤ ਹੋਵੇ । ਸਾਡੇ ਮਿੱਤਰ ਤੇਰੀ ਸੁੱਖ-ਸਾਂਦ ਪੁੱਛਦੇ ਹਨ । ਤੂੰ ਸਾਡੇ ਮਿੱਤਰਾਂ ਨੂੰ ਨਾਮ ਲੈ ਲੈ ਕੇ ਸੁੱਖ-ਸਾਂਦ ਆਖੀਂ ।


  Share Facebook  |  Share Twitter

 <<  3 John 1 >> 


Bible2india.com
© 2010-2024
Help
Dual Panel

Laporan Masalah/Saran