Bible 2 India Mobile
[VER] : [PUNJABI]     [PL]  [PB] 
 <<  2 Samuel 24 >> 

1ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫਿਰ ਭੜਕਿਆ, ਅਤੇ ਉਸ ਨੇ ਦਾਊਦ ਦੇ ਮਨ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਉਭਾਰਿਆ, ਕਿ ਜਾ ਇਸਰਾਏਲ ਅਤੇ ਯਹੂਦਾਹ ਦੀ ਗਿਣਤੀ ਕਰ ।

2ਇਸ ਲਈ ਰਾਜਾ ਨੇ ਯੋਆਬ ਸੈਨਾਪਤੀ ਨੂੰ ਜੋ ਉਹ ਦੇ ਨਾਲ ਸੀ ਆਖਿਆ, ਇਸਰਾਏਲ ਦੇ ਸਾਰੇ ਗੋਤਾਂ ਵਿੱਚ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਜਾ ਅਤੇ ਲੋਕਾਂ ਨੂੰ ਗਿਣ ਲੈ ਕਿ ਮੈਨੂੰ ਲੋਕਾਂ ਦੀ ਗਿਣਤੀ ਪਤਾ ਹੋਵੇ ।

3ਯੋਆਬ ਨੇ ਰਾਜਾ ਨੂੰ ਆਖਿਆ, ਪਰਜਾ ਦੇ ਲੋਕ ਕਿੰਨ੍ਹੇ ਵੀ ਕਿਉਂ ਨਾ ਹੋਣ, ਤੁਹਾਡਾ ਪਰਮੇਸ਼ੁਰ ਯਹੋਵਾਹ ਲੋਕਾਂ ਨੂੰ ਵਧਾਵੇ, ਅਤੇ ਮੇਰੇ ਮਹਾਰਾਜ ਦੀਆਂ ਅੱਖੀਆਂ ਵੀ ਇਹ ਗੱਲ ਵੇਖਣ, ਪਰ ਇਹ ਤੁਸੀਂ ਕਿਉਂ ਚਾਹੁੰਦੇ ਹੋ ?

4ਫਿਰ ਵੀ ਰਾਜਾ ਦੀ ਆਗਿਆ ਯੋਆਬ ਉੱਤੇ ਅਤੇ ਦਲ ਦੇ ਪ੍ਰਧਾਨਾਂ ਉੱਤੇ ਪ੍ਰਬਲ ਹੋਈ । ਤਦ ਯੋਆਬ ਅਤੇ ਦਲ ਦੇ ਪ੍ਰਧਾਨ ਰਾਜਾ ਦੇ ਅੱਗਿਓਂ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨੂੰ ਨਿੱਕਲ ਗਏ ।

5ਉਹ ਯਰਦਨ ਤੋਂ ਪਾਰ ਲੰਘੇ ਅਤੇ ਅਰੋਏਰੇ ਵਿੱਚ ਜੋ ਗਾਦ ਦੀ ਵਾਦੀ ਦੇ ਸ਼ਹਿਰ ਦੇ ਸੱਜੇ ਬੰਨੇ ਯਾਜ਼ੇਰ ਵੱਲ ਹੈ ਤੰਬੂ ਲਾਏ ਅਤੇ ਉੱਥੋਂ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਦਾਨ ਯਾਨ ਨੂੰ ਆਏ ਅਤੇ ਘੁੰਮ ਕੇ ਸੀਦੋਨ ਤੱਕ ਪਹੁੰਚੇ ।

6ਅਤੇ ਉੱਥੋਂ ਸੋਰ ਦੇ ਗੜ੍ਹ ਤੱਕ ਆਏ ਅਤੇ ਹਿੱਵੀਆਂ ਅਤੇ ਕਨਾਨੀਆਂ ਦੇ ਸਾਰਿਆਂ ਸ਼ਹਿਰਾਂ ਤੱਕ ਅਤੇ ਯਹੂਦਾਹ ਦੇ ਦੱਖਣ ਨੂੰ ਬਏਰਸਬਾ ਤੱਕ ਨਿੱਕਲ ਗਏ ।

7ਇਸ ਤਰ੍ਹਾਂ, ਓਹ ਸਾਰੇ ਦੇਸ਼ ਵਿੱਚੋਂ ਘੁੰਮ ਕੇ ਨੌ ਮਹੀਨੇ ਅਤੇ ਵੀਹ ਦਿਨਾਂ ਬਾਅਦ ਯਰੂਸ਼ਲਮ ਨੂੰ ਮੁੜ ਆਏ ।

8ਅਤੇ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਲੇਖਾ ਰਾਜਾ ਨੂੰ ਦਿੱਤਾ ਸੋ ਇਸਰਾਏਲ ਦੇ ਅੱਠ ਲੱਖ ਮਨੁੱਖ ਸਨ ਅਤੇ ਯਹੂਦਾਹ ਦੇ ਪੰਜ ਲੱਖ ਮਨੁੱਖ ਸਨ ।

9ਲੋਕਾਂ ਦੀ ਗਿਣਤੀ ਕਰਨ ਤੋਂ ਬਾਅਦ ਦਾਊਦ ਦੇ ਮਨ ਨੇ ਉਹ ਨੂੰ ਸਤਾਇਆ ਅਤੇ ਦਾਊਦ ਨੇ ਯਹੋਵਾਹ ਨੂੰ ਆਖਿਆ ਕਿ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ ! ਹੁਣ ਹੇ ਯਹੋਵਾਹ ਦਯਾ ਕਰ ਕੇ ਆਪਣੇ ਦਾਸ ਦੀ ਬਦੀ ਦੂਰ ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ ।

10ਸੋ ਜਦ ਦਾਊਦ ਸਵੇਰ ਨੂੰ ਉੱਠਿਆ ਤਾਂ ਯਹੋਵਾਹ ਦਾ ਬਚਨ ਗਾਦ ਨਬੀ ਨੂੰ ਜੋ ਦਾਊਦ ਦਾ ਦਾਰਸ਼ਨਿਕ ਸੀ, ਆਇਆ ਅਤੇ ਉਹ ਨੂੰ ਆਖਿਆ ।

11ਜਾ ਕੇ ਦਾਊਦ ਨੂੰ ਆਖ ਕਿ ਯਹੋਵਾਹ ਇਹ ਫਰਮਾਉਂਦਾ ਹੈ ਜੋ ਮੈਂ ਤੇਰੇ ਅੱਗੇ ਤਿੰਨ ਬਿਪਤਾ ਰੱਖਦਾ ਹਾਂ ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ ।

12ਸੋ ਗਾਦ ਨੇ ਦਾਊਦ ਕੋਲ ਆਕੇ ਦੱਸਿਆ ਅਤੇ ਉਹ ਨੂੰ ਪੁੱਛਿਆ ਕਿ ਤੂੰ ਕਿ ਚਾਹੁੰਦਾ ਹੈ ਜੋ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਕਾਲ ਪਵੇ ਜਾਂ ਤਿੰਨ ਮਹੀਨਿਆਂ ਤੱਕ ਤੂੰ ਆਪਣੇ ਵੈਰੀਆਂ ਅੱਗਿਓਂ ਭੱਜੇ ਅਤੇ ਓਹ ਤੇਰੇ ਪਿੱਛੇ ਲੱਗਣ ਜਾਂ ਤੇਰੇ ਦੇਸ਼ ਵਿੱਚ ਤਿੰਨ ਦਿਨਾਂ ਤੱਕ ਮਰੀ ਪਵੇ ? ਹੁਣ ਸਲਾਹ ਕਰ ਅਤੇ ਠਹਿਰਾ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕੀ ਉੱਤਰ ਦੇਵਾਂ ।

13ਤਦ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੀ ਮੁਸੀਬਤ ਵਿੱਚ ਪਿਆ ਹਾਂ ! ਹੁਣ ਅਸੀਂ ਯਹੋਵਾਹ ਦੇ ਹੱਥ ਵਿੱਚ ਪਈਏ ਕਿਉਂ ਜੋ ਉਸ ਦੀ ਦਯਾ ਵੱਡੀ ਹੈ ਪਰ ਮਨੁੱਖ ਦੇ ਹੱਥ ਵਿੱਚ ਨਾ ਪਈਏ ।

14ਸੋ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਰੀ ਘੱਲੀ ਜਿਹੜੀ ਉਸ ਸਵੇਰ ਤੋਂ ਠਹਿਰਾਏ ਹੋਏ ਸਮੇਂ ਤੱਕ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸਥਾ ਤੱਕ ਲੋਕਾਂ ਵਿੱਚੋਂ ਸੱਤਰ ਹਜ਼ਾਰ ਮਨੁੱਖ ਮਰ ਗਏ ।

15ਜਦ ਦੂਤ ਨੇ ਯਰੂਸ਼ਲਮ ਦੇ ਨਾਸ਼ ਕਰਨ ਨੂੰ ਆਪਣਾ ਹੱਥ ਵਧਾਇਆ ਤਾਂ ਯਹੋਵਾਹ ਬੁਰਿਆਈ ਦੇ ਕਾਰਨ ਪਛਤਾਇਆ ਅਤੇ ਉਸ ਦੂਤ ਨੂੰ ਜੋ ਲੋਕਾਂ ਨੂੰ ਮਾਰਦਾ ਸੀ ਆਖਿਆ, ਬੱਸ ਬਹੁਤ ਹੋ ਚੁੱਕੀ ਹੈ, ਹੁਣ ਆਪਣਾ ਹੱਥ ਖਿੱਚ ਲੈ । ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਾਨਾਹ ਦੇ ਖੇਤ ਕੋਲ ਖੜ੍ਹਾ ਸੀ ।

16ਅਤੇ ਜਦ ਦਾਊਦ ਨੇ ਉਸ ਲੋਕਾਂ ਦੇ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਯਹੋਵਾਹ ਨੂੰ ਆਖਿਆ, ਵੇਖ, ਪਾਪ ਤਾਂ ਮੈਂ ਕੀਤਾ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ? ਸੋ ਮੇਰੇ ਪਿਤਾ ਦੇ ਘਰਾਣੇ ਉੱਤੇ ਆਪਣਾ ਹੱਥ ਚਲਾ !

17ਜਦੋਂ ਪਰਜਾ ਦਾ ਨਾਸ਼ ਕਰਣ ਵਾਲਾ ਦੂਤ ਦਾਊਦ ਨੂੰ ਵਿਖਾਈ ਦਿੱਤਾ, ਤਦ ਉਸ ਨੇ ਯਹੋਵਾਹ ਨੂੰ ਆਖਿਆ, ਵੇਖ, ਇਹ ਪਾਪ ਅਤੇ ਬੁਰਿਆਈ ਮੈ ਹੀ ਕੀਤੀ ਹੈ, ਪਰ ਇਹਨਾਂ ਭੇਡਾਂ ਨੇ ਕੀ ਕੀਤਾ ਹੈ ? ਇਸ ਲਈ ਤੇਰਾ ਹੱਥ ਮੇਰੇ ਅਤੇ ਮੇਰੇ ਪਿਤਾ ਦੇ ਘਰਾਣੇ ਦੇ ਵਿਰੁਧ ਹੋਵੇ ।

18ਉਸ ਦਿਨ ਗਾਦ ਦਾਊਦ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾ ।

19ਦਾਊਦ ਨੇ ਗਾਦ ਦੇ ਆਖਣ ਅਨੁਸਾਰ ਜਿਵੇਂ ਯਹੋਵਾਹ ਦੀ ਆਗਿਆ ਸੀ ਉੱਥੇ ਗਿਆ ।

20ਅਤੇ ਅਰਵਨਾਹ ਨੇ ਤੱਕਿਆ ਅਤੇ ਰਾਜਾ ਅਤੇ ਉਸ ਦੇ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਸੋ ਅਰਵਨਾਹ ਨਿੱਕਲਿਆ ਅਤੇ ਰਾਜਾ ਦੇ ਅੱਗੇ ਮੂੰਹ ਮੂੰਹ ਭਾਰ ਝੁੱਕਿਆ ।

21ਅਤੇ ਅਰਵਨਾਹ ਨੇ ਆਖਿਆ, ਮਹਾਰਾਜ ਮੇਰਾ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ ? ਦਾਊਦ ਨੇ ਆਖਿਆ, ਇਹ ਪਿੜ ਮੈਂ ਤੇਰੇ ਕੋਲੋਂ ਮੁੱਲ ਲੈਣ ਲਈ ਆਇਆ ਹਾਂ ਕਿ ਯਹੋਵਾਹ ਲਈ ਇੱਕ ਜਗਵੇਦੀ ਬਣਾਵਾਂ ਤਾਂ ਜੋ ਲੋਕਾਂ ਵਿੱਚੋਂ ਮਰੀ ਹਟ ਜਾਏ ।

22ਅਰਵਨਾਹ ਨੇ ਦਾਊਦ ਨੂੰ ਆਖਿਆ, ਮੇਰਾ ਮਹਾਰਾਜ ਰਾਜਾ ਜੋ ਕੁਝ ਭੇਟ ਕਰਨ ਲਈ ਉਸ ਦੀ ਨਿਗਾਹ ਵਿੱਚ ਚੰਗਾ ਹੋਵੇ ਸੋ ਲਵੇ; ਹੋਮ ਦੀ ਭੇਟ ਲਈ ਬਲਦ ਹਨ, ਅਤੇ ਗਾਹ ਪਾਉਣ ਦਾ ਵਲੇਵਾ ਬਲ਼ਦਾਂ ਦੇ ਵਲੇਵੇ ਸਣੇ ਲੱਕੜ ਦੇ ਲਈ ਹੈ ।

23ਇਹ ਸਭ ਕੁਝ ਅਰਵਨਾਹ ਨੇ ਰਾਜਾ ਨੂੰ ਦੇ ਦਿੱਤਾ । ਫਿਰ ਅਰਵਨਾਹ ਨੇ ਰਾਜਾ ਨੂੰ ਆਖਿਆ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਪਰਸੰਨ ਹੋਵੇ ।

24ਰਾਜਾ ਨੇ ਅਰਵਨਾਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਭੇਟ ਨਾ ਚੜ੍ਹਾਵਾਂਗਾ, ਅਜਿਹਾ ਨਹੀਂ ਹੋਵੇਗਾ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ ! ਸੋ ਦਾਊਦ ਨੇ ਉਹ ਉਹ ਪਿੜ ਅਤੇ ਉਹ ਬਲਦ ਚਾਂਦੀ ਦੇ ਪੰਜਾਹ ਸ਼ਕੇਲ ਰੁਪਏ ਦੇ ਕੇ ਮੁੱਲ ਲੈ ਲਿਆ ।

25ਤਦ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਦੇਵੀ ਬਣਾਈ ਅਤੇ ਹੋਮ ਦੀਆਂ ਬਲੀਆਂ ਉੱਤੇ ਸੁਖ ਦੀਆਂ ਭੇਟਾਂ ਚੜਾਈਆਂ । ਸੋ ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ, ਤਦ ਇਸਰਾਏਲ ਵਿਚੋਂ ਮਰੀ ਹਟ ਗਈ ।


  Share Facebook  |  Share Twitter

 <<  2 Samuel 24 >> 


Bible2india.com
© 2010-2024
Help
Dual Panel

Laporan Masalah/Saran