Bible 2 India Mobile
[VER] : [PUNJABI]     [PL]  [PB] 
 <<  1 Timothy 5 >> 

1ਕਿਸੇ ਬੁੱਢੇ ਨੂੰ ਨਾ ਝਿੜਕੀਂ ਸਗੋਂ ਉਸ ਨੂੰ ਪਿਤਾ ਵਾਂਗੂੰ ਅਤੇ ਜੁਆਨਾਂ ਨੂੰ ਭਰਾਵਾਂ ਦੀ ਤਰ੍ਹਾਂ ਸਮਝਾਵੀਂ ।

2ਅਤੇ ਬੁੱਢੀਆਂ ਔਰਤਾਂ ਨੂੰ ਮਾਤਾ ਵਾਂਗੂੰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗੂੰ ਸਮਝਾਵੀਂ ।

3ਵਿਧਵਾਵਾਂ ਦਾ ਜਿਹੜੀਆਂ ਸੱਚ-ਮੁੱਚ ਵਿਧਵਾ ਹਨ ਆਦਰ ਕਰੀਂ ।

4ਪਰ ਜੇ ਕਿਸੇ ਵਿਧਵਾ ਦੇ ਬੱਚੇ ਅਥਵਾ ਪੋਤਰੇ ਦੋਹਤਰੇ ਹੋਣ, ਉਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ, ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ ।

5ਜਿਹੜੀ ਸੱਚ-ਮੁੱਚ ਵਿਧਵਾ ਅਤੇ ਇਕੱਲੀ ਹੈ, ਉਹ ਨੇ ਪਰਮੇਸ਼ੁਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ-ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗੀ ਰਹਿੰਦੀ ਹੈ ।

6ਪਰ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਤਾਂ ਜਿਉਂਦੀ ਹੀ ਮਰੀ ਹੋਈ ਹੈ ।

7ਤੂੰ ਇੰਨ੍ਹਾਂ ਗੱਲਾਂ ਦੀ ਵੀ ਆਗਿਆ ਦੇ ਤਾਂ ਕਿ ਉਹ ਨਿਰਦੋਸ਼ ਹੋਣ ।

8ਪਰ ਜੇ ਕੋਈ ਆਪਣਿਆਂ ਲਈ ਅਤੇ ਖ਼ਾਸ ਕਰਕੇ ਆਪਣੇ ਘਰਾਣੇ ਲਈ ਚਿੰਤਾ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋਇਆ ਅਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਬਣ ਗਿਆ ਹੈ ।

9ਉਸੇ ਵਿਧਵਾ ਦਾ ਨਾਮ ਲਿਖਿਆ ਜਾਵੇ, ਜਿਸ ਦੀ ਉਮਰ ਸੱਠਾਂ ਵਰਿਹਾਂ ਤੋਂ ਘੱਟ ਨਾ ਹੋਵੇ ਅਤੇ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ ।

10ਅਤੇ ਉਹ ਭਲੇ ਕੰਮਾਂ ਕਰਕੇ ਨੇਕਨਾਮ ਹੋਵੇ ਜੋ ਉਸ ਨੇ ਬੱਚਿਆਂ ਨੂੰ ਪਾਲਿਆ ਹੋਵੇ, ਦੂਜਿਆਂ ਦੀ ਪ੍ਰਾਹੁਣਚਾਰੀ ਕੀਤੀ ਹੋਵੇ, ਸੰਤਾਂ ਦੇ ਚਰਨ ਧੋਤੇ ਹੋਣ, ਦੁੱਖੀਆਂ ਦੀ ਸਹਾਇਤਾ ਕੀਤੀ ਹੋਵੇ, ਅਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਹੋਵੇ ।

11ਪਰ ਮੁਟਿਆਰ ਵਿਧਵਾਵਾਂ ਨੂੰ ਲਾਂਭੇ ਰੱਖ, ਕਿਉਂਕਿ ਉਹ ਮਸੀਹ ਤੋਂ ਵਿਰੁੱਧ ਹੋ ਕੇ ਸਰੀਰ ਦੀ ਕਾਮਨਾਂ ਦੇ ਵੱਸ ਪੈ ਕੇ ਵਿਆਹ ਕਰਾਉਣਾ ਚਾਹੁੰਦੀਆਂ ਹਨ ।

12ਅਤੇ ਉਹ ਦੋਸ਼ੀ ਠਹਿਰਦੀਆਂ ਹਨ ਇਸ ਲਈ ਜੋ ਆਪਣੀ ਪਹਿਲੀ ਵਿਸ਼ਵਾਸ ਤਿਆਗ ਬੈਠੀਆਂ ਹਨ ।

13ਨਾਲੇ ਉਹ ਘਰ ਘਰ ਫਿਰ ਕੇ ਆਲਸਣਾਂ ਬਣਨਾ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ ।

14ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਵਾਂ ਵਿਆਹ ਕਰ ਲੈਣ, ਧੀਆਂ ਪੁੱਤਰ ਜਣਨ, ਘਰੇਲੂ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆ ਕਰਨ ਦਾ ਮੌਕਾ ਨਾ ਦੇਣ ।

15ਕਿਉਂ ਜੋ ਕਈ ਪਹਿਲਾਂ ਹੀ ਸ਼ੈਤਾਨ ਦੇ ਮਗਰ ਲੱਗ ਗਈਆਂ ਹਨ ।

16ਜੇ ਕਿਸੇ ਵਿਸ਼ਵਾਸੀ ਇਸਤ੍ਰੀ ਦੇ ਘਰ ਵਿਧਵਾਂ ਹੋਣ ਤਾਂ ਉਹ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸਿਯਾ ਉੱਤੇ ਭਾਰ ਨਾ ਪਵੇ ਤਾਂ ਜੋ ਕਲੀਸਿਯਾ ਉਨ੍ਹਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚ-ਮੁੱਚ ਵਿਧਵਾਂ ਹਨ ।

17ਉਹ ਬਜ਼ੁਰਗ ਜਿਹੜੇ ਚੰਗਾ ਪ੍ਰਬੰਧ ਕਰਦੇ ਹਨ ਦੁਗਣੇ ਆਦਰ ਦੇ ਯੋਗ ਸਮਝੇ ਜਾਣ, ਪਰ ਖ਼ਾਸ ਕਰਕੇ ਉਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ ।

18ਕਿਉਂ ਜੋ ਪਵਿੱਤਰ ਗ੍ਰੰਥ ਇਹ ਆਖਦਾ ਹੈ ਕਿ ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਛਿੱਕਲੀ ਨਾ ਚਾੜ੍ਹ, ਨਾਲੇ ਇਹ ਭਈ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ ।

19ਬਜ਼ੁਰਗ ਦੇ ਵਿਰੁੱਧ ਕੋਈ ਦੋਸ਼ ਨਾ ਸੁਣੀਂ, ਜਦੋਂ ਤੱਕ ਦੋ ਜਾਂ ਤਿੰਨ ਗਵਾਹ ਨਾ ਹੋਣ ।

20ਜਿਹੜੇ ਪਾਪ ਕਰਦੇ ਹਨ, ਉਹਨਾਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇ ਤਾਂ ਕਿ ਦੂਜਿਆਂ ਨੂੰ ਵੀ ਡਰ ਰਹੇ ।

21ਮੈਂ ਪਰਮੇਸ਼ੁਰ, ਮਸੀਹ ਯਿਸੂ ਅਤੇ ਚੁਣਿਆਂ ਹੋਇਆਂ ਦੂਤਾਂ ਨੂੰ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਇਹਨਾਂ ਗੱਲਾਂ ਦੀ ਸੰਭਾਲ ਕਰ ਅਤੇ ਕਿਸੇ ਕੰਮ ਵਿੱਚ ਪੱਖਪਾਤ ਨਾ ਕਰ ।

22ਅਤੇ ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾਂ ਦੇ ਪਾਪਾਂ ਦਾ ਭਾਗੀ ਨਾ ਬਣ । ਆਪਣੇ ਆਪ ਨੂੰ ਪਵਿੱਤਰ ਰੱਖ ।

23ਅਗਾਹਾਂ ਨੂੰ ਨਿਰਾ ਪਾਣੀ ਨਾ ਪੀਆ ਕਰ ਪਰ ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈਂ ਵਰਤ ਲਿਆ ਕਰ ।

24ਕਈ ਮਨੁੱਖਾਂ ਦੇ ਪਾਪ ਪ੍ਰਗਟ ਹਨ ਅਤੇ ਨਿਆਂ ਦੇ ਲਈ ਪਹਿਲਾਂ ਹੀ ਪਹੁੰਚ ਜਾਂਦੇ ਹਨ ਅਤੇ ਕਈਆਂ ਦੇ ਬਾਅਦ ਵਿੱਚ ਪ੍ਰਗਟ ਹੁੰਦੇ ਹਨ ।

25ਇਸੇ ਤਰ੍ਹਾਂ ਭਲੇ ਕੰਮ ਵੀ ਪ੍ਰਗਟ ਹਨ ਅਤੇ ਜੋ ਹੋਰ ਕਿਸਮ ਦੇ ਹਨ ਉਹ ਗੁਪਤ ਨਹੀਂ ਰਹਿ ਸਕਦੇ ।


  Share Facebook  |  Share Twitter

 <<  1 Timothy 5 >> 


Bible2india.com
© 2010-2024
Help
Dual Panel

Laporan Masalah/Saran