Bible 2 India Mobile
[VER] : [PUNJABI]     [PL]  [PB] 
 <<  1 Chronicles 10 >> 

1ਫੇਰ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਾਈ ਕੀਤੀ ਅਤੇ ਇਸਰਾਏਲੀ ਮਨੁੱਖ ਫ਼ਲਿਸਤੀਆਂ ਅੱਗੋਂ ਨੱਠੇ ਅਤੇ ਗਿਲਬੋਆ ਦੇ ਪਹਾੜ ਵਿੱਚ ਜਖ਼ਮੀ ਹੋਕੇ ਡਿੱਗ ਪਏ ।

2ਫ਼ਲਿਸਤੀਆਂ ਨੇ ਸ਼ਾਊਲ ਅਤੇ ਉਹ ਦੇ ਪੁੱਤਰਾਂ ਦਾ ਬਹੁਤ ਜਿਆਦਾ ਪਿੱਛਾ ਕੀਤਾ ਅਤੇ ਯੋਨਾਥਾਨ ਅਤੇ ਅਬੀਨਾਦਾਬ ਅਤੇ ਮਲਕੀਸ਼ੂਆ ਸ਼ਾਊਲ ਦੇ ਪੁੱਤਰਾਂ ਨੂੰ ਵੱਢ ਸੁੱਟਿਆ

3ਅਤੇ ਸ਼ਾਊਲ ਉੱਤੇ ਵੱਡੀ ਲੜਾਈ ਵਧ ਗਈ ਅਤੇ ਤੀਰਅੰਦਾਜ਼ਾਂ ਨੇ ਉਹ ਨੂੰ ਲੱਭਿਆ ਅਤੇ ਤੀਰਅੰਦਾਜ਼ਾਂ ਦੇ ਹੱਥੋਂ ਉਹ ਬਹੁਤ ਜਖਮੀ ਕੀਤਾ ਗਿਆ

4ਤਦ ਸ਼ਾਊਲ ਨੇ ਆਪਣੇ ਸ਼ੱਸਤ੍ਰ ਚੁੱਕਣ ਵਾਲੇ ਨੂੰ ਆਖਿਆ, ਆਪਣੀ ਤਲਵਾਰ ਕੱਢ ਕੇ ਉਹ ਦੇ ਨਾਲ ਮੈਨੂੰ ਮਾਰ ਦੇ, ਅਜਿਹਾ ਨਾ ਹੋਵੇ ਜੋ ਇਹ ਅਸੁੰਨਤੀ ਆਉਣ ਤੇ ਮੈਨੂੰ ਮਾਰਨ ਅਤੇ ਮੇਰੇ ਨਾਲ ਮਖੌਲ ਕਰਨ ! ਪਰ ਇਹ ਗੱਲ ਉਹ ਦੇ ਸ਼ਸ਼ਤਰ ਚੁੱਕਣ ਵਾਲੇ ਨੇ ਨਾ ਮੰਨੀ ਕਿਉਂ ਜੋ ਉਹ ਘਾਬਰ ਗਿਆ । ਤਦ ਸ਼ਾਊਲ ਤਲਵਾਰ ਫੜ ਕੇ ਉਹ ਦੇ ਉੱਤੇ ਡਿੱਗ ਪਿਆ

5ਅਤੇ ਜਦੋਂ ਉਹ ਦੇ ਸ਼ੱਸਤ੍ਰ ਚੁੱਕਣ ਵਾਲੇ ਨੇ ਦੇਖਿਆ ਜੋ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਪਿਆ ਅਤੇ ਉਹ ਦੇ ਨਾਲ ਹੀ ਮਰ ਗਿਆ

6ਸੋ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਅਤੇ ਉਹ ਦਾ ਸਾਰਾ ਘਰਾਣਾ ਇਕੱਠੇ ਹੀ ਮਰ ਗਏ ।

7ਜਦ ਉਨ੍ਹਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਵਿੱਚ ਸਨ ਇਹ ਦੇਖਿਆ ਕਿ ਉਹ ਨੱਠੇ ਅਤੇ ਸ਼ਾਊਲ ਤੇ ਉਹ ਦੇ ਪੁੱਤਰ ਮਰੇ ਪਏ ਹਨ, ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫਲਿਸਤੀ ਉਨ੍ਹਾਂ ਵਿੱਚ ਆਣ ਵੱਸੇ

8ਅਤੇ ਅਗਲੇ ਦਿਨ ਅਜਿਹਾ ਹੋਇਆ ਕਿ ਜਿਸ ਵੇਲੇ ਫਲਿਸਤੀ ਉਨ੍ਹਾਂ ਲੋਥਾਂ ਦੇ ਸ਼ਸਤ੍ਰ ਬਸਤਰ ਲਾਹੁਣ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਤੇ ਉਹ ਦੇ ਤਿੰਨੇ ਪੁੱਤਰ ਗਿਲਬੋਆ ਪਹਾੜ ਵਿੱਚ ਡਿੱਗੇ ਲੱਭੇ

9ਸੋ ਉਨ੍ਹਾਂ ਨੇ ਉਸ ਦੇ ਸ਼ਸਤ੍ਰ ਬਸਤਰ ਲਾਹ ਕੇ ਤੇ ਉਹ ਦਾ ਸਿਰ ਤੇ ਹਥਿਆਰ ਲੈਕੇ ਫ਼ਲਿਸਤੀਆਂ ਦੇ ਦੇਸ ਵਿੱਚ ਆਲੇ ਦੁਆਲੇ ਭੇਜ ਦਿੱਤੇ, ਤਾਂ ਕਿ ਆਪਣੇ ਮੂਰਤੀਆਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸ ਦੇ ਮਰਨ ਦੀ ਖ਼ਬਰ ਦੇਣ

10ਸੋ ਉਨ੍ਹਾਂ ਨੇ ਉਹ ਦੇ ਸ਼ੱਸਤ੍ਰਾਂ ਨੂੰ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਉਹ ਦੇ ਸਿਰ ਨੂੰ ਦਾਗੋਨ ਦੇ ਘਰ ਵਿੱਚ ਬੰਨਿਆ ।

11ਜਦੋਂ ਸਾਰੇ ਯਾਬੇਸ਼ ਗਿਲਆਦ ਨੇ ਸੁਣਿਆ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਇਹ ਸਭ ਕੁਝ ਕੀਤਾ

12ਤਦ ਸਾਰੇ ਸੂਰਮੇ ਉੱਠੇ ਅਤੇ ਸ਼ਾਊਲ ਦੀ ਲਾਸ਼ ਤੇ ਉਹ ਦੇ ਪੁੱਤਰਾਂ ਦੀ ਲਾਸ਼ਾਂ ਨੂੰ ਲੈ ਜਾਕੇ ਉਨ੍ਹਾਂ ਨੂੰ ਯਾਬੇਸ਼ ਵਿੱਚ ਪਹੁੰਚਾਇਆ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਯਾਬੇਸ਼ ਵਿੱਚ ਬਲੂਤ ਦੇ ਰੁੱਖ ਦੇ ਹੇਠ ਦੱਬ ਦਿੱਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ

13ਇਸ ਤਰ੍ਹਾਂ ਸ਼ਾਊਲ ਆਪਣੇ ਅਪਰਾਧ ਦੇ ਕਾਰਨ ਜਿਹੜਾ ਉਸ ਨੇ ਯਹੋਵਾਹ ਦੇ ਵਿਰੁੱਧ ਕੀਤਾ ਸੀ ਮਰ ਗਿਆ ਅਰਥਾਤ ਯਹੋਵਾਹ ਦੀ ਬਾਣੀ ਦੇ ਕਾਰਨ ਜਿਹੜੀ ਉਸ ਨੇ ਨਾ ਮੰਨੀ ਅਤੇ ਇਸ ਲਈ ਵੀ ਜੋ ਉਸ ਨੇ ਇੱਕ ਭੂਤ ਮਿੱਤਰ ਤੋਂ ਸਲਾਹ ਲਈ,

14ਪਰ ਯਹੋਵਾਹ ਤੋਂ ਸਲਾਹ ਨਾ ਲਈ, ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ ਅਤੇ ਇਸਰਾਏਲ ਦਾ ਰਾਜ ਯੱਸੀ ਦੇ ਪੁੱਤਰ ਦਾਊਦ ਨੂੰ ਦੇ ਦਿੱਤਾ ।


  Share Facebook  |  Share Twitter

 <<  1 Chronicles 10 >> 


Bible2india.com
© 2010-2024
Help
Dual Panel

Laporan Masalah/Saran